ਖਮਾਣੋਂ (ਜਟਾਣਾ, ਅਰੋੜਾ) : ਇੱਥੇ 19 ਸਾਲਾ ਪਰਵਾਸੀ ਨੌਜਵਾਨ ਵਲੋਂ 11 ਸਾਲਾ ਪਰਵਾਸੀ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੁੱਖ ਅਫ਼ਸਰ ਥਾਣਾ ਖਮਾਣੋਂ ਬਲਬੀਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਮੀਨੂੰ ਹੁੱਡਾ ਨੂੰ ਪੀੜਤ ਕੁੜੀ ਦੀ ਮਾਂ ਨੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਮਨਦੀਪ ਕੁਮਾਰ ਨੇ ਉਨ੍ਹਾਂ ਦੀ 11 ਸਾਲ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਹੈ, ਜਿਸ ਤੋਂ ਬਾਅਦ ਕੁੜੀ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਸੀ।
ਮੀਨੂੰ ਹੁੱਡਾ ਨੇ ਦੱਸਿਆ ਕਿ ਮੁਲਜ਼ਮ ਮਨਦੀਪ ਕੁਮਾਰ ਪੁੱਤਰ ਲਾਲ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਮਾਣਯੋਗ ਅਦਾਲਤ ਨੇ ਕਥਿਤ ਦੋਸ਼ੀ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਉੱਧਰ ਪੀੜਤ ਕੁੜੀ ਦਾ ਮੈਡੀਕਲ ਕਰਵਾ ਕੇ ਉਸ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਗਿਆ।
ESI ਹਸਪਤਾਲ ’ਚ ਨਹੀਂ ਆਇਆ ਦਵਾਈਆਂ ਦਾ ਸਟਾਕ, ਪੈਸੇ ਖ਼ਰਚ ਕੇ ਬਾਹਰੋਂ ਦਵਾਈਆਂ ਲੈ ਰਹੇ ਮਰੀਜ਼
NEXT STORY