ਜਲੰਧਰ (ਸੁਰਿੰਦਰ)–ਲੱਖਾਂ ਰੁਪਏ ਖ਼ਰਚ ਕਰਕੇ ਈ. ਐੱਸ. ਆਈ. ਹਸਪਤਾਲ ਦੀ ਰੈਨੋਵੇਸ਼ਨ ਅਤੇ ਰੰਗ-ਰੋਗਨ ਦਾ ਕੰਮ ਕੀਤਾ ਜਾ ਰਿਹਾ ਹੈ ਪਰ 4 ਮਹੀਨਿਆਂ ਤੋਂ ਘਟ ਰਹੇ ਦਵਾਈਆਂ ਦੇ ਸਟਾਕ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਲਗਭਗ ਇਕ ਮਹੀਨੇ ਤੋਂ ਮਹਿੰਗੀਆਂ ਦਵਾਈਆਂ ਦਾ ਸਟਾਕ ਬਿਲਕੁਲ ਖ਼ਤਮ ਹੋ ਚੁੱਕਾ ਹੈ ਅਤੇ ਮਰੀਜ਼ਾਂ ਨੂੰ ਇਹ ਦਵਾਈਆਂ ਬਾਹਰੋਂ ਖ਼ਰੀਦਣੀਆਂ ਪੈ ਰਹੀਆਂ ਹਨ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦੂਰ-ਦੁਰਾਡੇ ਦੇ ਮਰੀਜ਼ਾਂ ਨੂੰ ਆ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ ਤਾਂ ਹਸਪਤਾਲ ਆਉਣਾ ਪੈਂਦਾ ਹੈ ਅਤੇ ਬਾਅਦ ਵਿਚ ਮਾਰਕੀਟ ਜਾ ਕੇ ਉਨ੍ਹਾਂ ਨੂੰ ਦਵਾਈ ਖ਼ਰੀਦਣੀ ਪੈ ਰਹੀ ਹੈ। ਡਾਕਟਰਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ। ਇਸ ਦੇ ਬਾਵਜੂਦ ਉਹ ਮਰੀਜ਼ਾਂ ਨੂੰ ਬਿਨਾਂ ਦਵਾਈ ਹੀ ਵਾਪਸ ਮੋੜ ਰਹੇ ਹਨ। ਜਦੋਂ ਅੰਦਰੋਂ ਦਵਾਈਆਂ ਨਹੀਂ ਮਿਲਦੀਆਂ ਤਾਂ ਮਰੀਜ਼ਾਂ ਨੂੰ ਬਾਹਰ ਕੈਮਿਸਟ ਸ਼ਾਪਸ ਤੋਂ ਦਵਾਈਆਂ ਖ਼ਰੀਦਣ ਲਈ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ‘ਨੋ ਆਟੋ ਜ਼ੋਨ’ ਦੇ ਪਹਿਲੇ ਦਿਨ ਹੀ ਜਲੰਧਰ ਪੁਲਸ ਦੀ ਦਿਸੀ ਸਖ਼ਤੀ, 90 ਆਟੋ ਤੇ ਈ-ਰਿਕਸ਼ਾ ਵਾਲਿਆਂ ਦੇ ਕੱਟੇ ਚਲਾਨ
ਹਾਰਟ ਦੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ
ਇਸ ਸਮੇਂ ਈ. ਐੱਸ. ਆਈ. ਹਸਪਤਾਲ ਵਿਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਹਾਰਟ ਦੇ ਮਰੀਜ਼ਾਂ ਨੂੰ ਆ ਰਹੀ ਹੈ। ਜਿਹੜੀ ਦਵਾਈ ਅੰਦਰੋਂ ਫ੍ਰੀ ਵਿਚ ਮਿਲ ਜਾਣੀ ਹੈ, ਉਹ ਵੀ ਉਨ੍ਹਾਂ ਨੂੰ ਬਾਹਰੋਂ ਮਹਿੰਗੇ ਭਾਅ ਖ਼ਰੀਦਣੀ ਪੈ ਰਹੀ ਹੈ ਅਤੇ ਚੱਕਰ ਵੱਖ ਲਾਉਣੇ ਪੈ ਜਾਂਦੇ ਹਨ। ਜਦੋਂ ਮਰੀਜ਼ ਇਸ ਬਾਰੇ ਡਾਕਟਰ ਅਤੇ ਡਿਸਪੈਂਸਰੀ ਿਵਚ ਬੈਠੇ ਕਰਮਚਾਰੀ ਕੋਲੋਂ ਪੁੱਛਦੇ ਹਨ ਕਿ ਦਵਾਈ ਕਦੋਂ ਆਉਣੀ ਹੈ ਤਾਂ ਅੱਗਿਓਂ ਜਵਾਬ ਮਿਲਦਾ ਹੈ ਪਤਾ ਨਹੀਂ। ਲੰਮਾ ਪਿੰਡ ਤੋਂ ਦਵਾਈ ਲੈਣ ਆਏ ਸੋਹਣ ਲਾਲ ਨੇ ਕਿਹਾ ਕਿ ਇਕ ਮਹੀਨੇ ਬਾਅਦ ਦੁਬਾਰਾ ਦਵਾਈ ਲੈਣ ਆਇਆ ਸੀ ਪਰ ਪਤਾ ਲੱਗਾ ਕਿ ਸਟਾਕ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਪਹਿਲਾਂ ਵੀ ਲਿਖਤੀ ਪਰਚੀ ਦੇ ਦਿੱਤੀ ਗਈ ਅਤੇ ਕਿਹਾ ਕਿ ਬਾਹਰੋਂ ਦਵਾਈ ਖਰੀਦ ਲਓ। ਹੁਣ ਵੀ ਦੂਜੀ ਥਾਂ ਤੋਂ 500 ਰੁਪਏ ਦੀ ਦਵਾਈ ਲੈਣੀ ਪਵੇਗੀ।
ਖੰਘ ਦੀ ਦਵਾਈ ਹੀ ਦੇ ਰਹੇ ਡਾਕਟਰ
ਅਮਨ ਨਗਰ ਤੋਂ ਦਵਾਈ ਲੈਣ ਆਈ ਸ਼ੰਕੁਤਲਾ ਨੇ ਦੱਸਿਆ ਕਿ ਇਕ ਮਹੀਨੇ ਤੋਂ ਖੰਘ ਦੀ ਦਵਾਈ ਹੀ ਦਿੱਤੀ ਜਾ ਰਹੀ ਹੈ। ਬਾਕੀ ਛਾਤੀ, ਦਿਲ ਅਤੇ ਬ੍ਰੇਨ ਤੱਕ ਦੀ ਦਵਾਈ ਬਚੀ ਹੀ ਨਹੀਂ ਹੈ। ਵਿਭਾਗ ਜੇਕਰ ਬਿਲਡਿੰਗ ਨੂੰ ਰੰਗ-ਰੋਗਨ ਕਰਵਾ ਰਿਹਾ ਹੈ ਤਾਂ ਘੱਟੋ-ਘੱਟ ਦਵਾਈਆਂ ਦਾ ਸਟਾਕ ਤਾਂ ਪਹਿਲਾਂ ਪੂਰਾ ਕਰ ਲੈਂਦਾ ਕਿਉਂਕਿ ਜਿਹੜੇ ਮਰੀਜ਼ ਦੂਰੋਂ ਆਉਂਦੇ ਹਨ ਅਤੇ ਜਦੋਂ ਹਸਪਤਾਲ ਵਿਚ ਆ ਕੇ ਇਹ ਪਤਾ ਲੱਗਦਾ ਹੈ ਕਿ ਅਜੇ ਦਵਾਈ ਨਹੀਂ ਆਈ ਤਾਂ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਦਵਾਈਆਂ ਫਰਵਰੀ ਵਿਚ ਆ ਜਾਣ। ਲਿਖਤੀ ਕਈ ਵਾਰ ਦਿੱਤਾ ਜਾ ਚੁੱਕਾ ਹੈ ਕਿ ਸਟਾਕ ਖ਼ਤਮ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਿਵੇਸ਼ ਲਈ ਵੱਡੇ ਉਦਯੋਗਪਤੀਆਂ ਨੂੰ ਲੁਭਾਉਣ ਦੀ ਤਿਆਰੀ 'ਚ CM ਭਗਵੰਤ ਮਾਨ, ਜਾਣਗੇ ਮੁੰਬਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਲੰਧਰ ਲੋਕ ਸਭਾ ਉਪ ਚੋਣ ’ਚ ਦਾਅ 'ਤੇ ਲੱਗੇਗੀ ਸਿਆਸੀ ਧਿਰਾਂ ਦੀ ਸਾਖ਼, ਕਾਂਗਰਸ ਲਈ ਵੱਡੀ ਚੁਣੌਤੀ
NEXT STORY