ਰਾਜਪੁਰਾ (ਮਸਤਾਨਾ) : ਰਿਸ਼ਤੇ ਦੇ ਲਿਹਾਜ਼ ਨੂੰ ਭੁੱਲਦਿਆਂ ਹਵਸ ਦੇ ਭੁੱਖੇ ਜੀਜੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਸਾਲੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਜੀਜੇ ਸਣੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੀੜਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਰਾਜਪੁਰਾ ਵਾਸੀ ਯੁਸਫ ਰਿਸ਼ਤੇ ’ਚ ਉਸ ਦਾ ਜੀਜਾ ਲੱਗਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ PGI ਵੱਲੋਂ ਨੇੜਲੇ ਸੂਬਿਆਂ ਨੂੰ ਅੱਜ ਦਾ ਦਿਨ ਮਰੀਜ਼ ਰੈਫ਼ਰ ਨਾ ਕਰਨ ਦੀ ਅਪੀਲ, ਜਾਣੋ ਕਾਰਨ
ਕੁੱਝ ਦਿਨਾਂ ਤੋਂ ਉਸ ਦੀ ਆਪਣੇ ਜੀਜੇ ਨਾਲ ਬੋਲ-ਚਾਲ ਵੀ ਬੰਦ ਸੀ। ਬੀਤੇ ਦਿਨ ਉਸ ਦੇ ਜੀਜੇ ਨੇ ਕਿਸੇ ਬਹਾਨੇ ਉਸ ਨੂੰ ਛੱਤ ’ਤੇ ਬੁਲਾ ਲਿਆ, ਜਿੱਥੇ ਉਸ ਦੇ 2 ਹੋਰ ਸਾਥੀ ਰਾਜਪੁਰਾ ਵਾਸੀ ਗੌਤਮ ਅਤੇ ਅੰਬਾਲਾ ਵਾਸੀ ਗਾਰਾ ਵੀ ਹਾਜ਼ਰ ਸਨ। ਜਿਵੇਂ ਹੀ ਪੀੜਤਾ ਛੱਤ ’ਤੇ ਆਈ ਤਾਂ ਜੀਜੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਬਰੀ ਉਸ ਦਾ ਮੂੰਹ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਹੁਣ ਨਹੀਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ!, ਕੇਂਦਰ ਨੇ ਜਾਰੀ ਕੀਤੇ ਸਖ਼ਤ ਹੁਕਮ
ਉਸ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨ੍ਹ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਨੂੰ ਕਿਸੇ ਹੋਟਲ ਦੇ ਕਮਰੇ 'ਚ ਲੈ ਗਏ। ਇੱਥੇ ਜੀਜੇ ਨੇ ਆਪਣੇ ਸਾਥੀਆਂ ਸਣੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਫਿਲਹਾਲ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਉਕਤ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗਰੀਬਾਂ ਦੇ ਮਕਾਨਾਂ ਲਈ ਮਨਜ਼ੂਰ ਕਰਵਾਏ ਪੈਸੇ ’ਤੇ ਰੋਕ ਨਾ ਲਗਾਵੇ ‘ਆਪ’ ਸਰਕਾਰ : ਨਿਮਿਸ਼ਾ ਮਹਿਤਾ
NEXT STORY