ਨਾਭਾ (ਜੈਨ) : ਇੱਥੇ ਪੁਲਸ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਇਕ ਵਿਆਹੁਤਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਤਵਾਲੀ ਪੁਲਸ ਦੇ ਐੱਸ. ਐੱਚ. ਓ. ਰਾਜਵਿੰਦਰ ਕੌਰ ਅਨੁਸਾਰ ਪੀੜਤ ਨਾਬਾਲਗ ਕੁੜੀ ਦਾ ਪਿਤਾ ਸਾਲ 2019 'ਚ ਬਹਿਰੀਨ (ਵਿਦੇਸ਼) ਚਲਾ ਗਿਆ ਸੀ। ਕੁੜੀ ਦੇ ਦੱਸਣ ਅਨੁਸਾਰ ਉਸ ਦੀ ਮਾਤਾ ਦੇ ਇਕ ਵਿਆਹੁਤਾ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਰਕੇ ਉਸ ਦੇ ਪਰਿਵਾਰ ਸਮੇਤ ਪੀੜਤ ਕੁੜੀ ਇੱਥੇ ਹਰੀਦਾਸ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ।
ਦੋਸ਼ੀ ਰਜਿੰਦਰ ਕੁਮਾਰ ਪੁੱਤਰ ਹੰਸ ਰਾਜ ਵਾਸੀ ਗੋਪਾਲੋ ਨੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ। ਅਗਲੇ ਦਿਨ ਪਿੰਡ ਗੋਪਾਲੋ ਲਿਜਾ ਕੇ ਫਿਰ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਦੋਸ਼ੀ ਰਜਿੰਦਰ ਕੁਮਾਰ ਖ਼ਿਲਾਫ਼ ਧਾਰਾ-376 ਆਈ. ਪੀ. ਸੀ. ਸੈਕਸ਼ਨ 4 ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰ ਲਿਆ। ਅੱਜ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੇ ਦੋ ਬੱਚੇ ਹਨ। ਦੋਸ਼ੀ ਦਾ ਕਹਿਣਾ ਹੈ ਕਿ ਮੈਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ।
ਪੀੜਤ ਕੁੜੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਹੁਣ ਮੈਜਿਸਟ੍ਰੇਟ ਸਾਹਮਣੇ ਧਾਰਾ-164 ਬੀ ਆਰ. ਪੀ. ਸੀ. ਅਧੀਨ ਬਿਆਨ ਦਰਜ ਕਰਵਾਏ ਜਾਣਗੇ। ਪੁਲਸ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਖਬਰ ਦਾ ਅਸਰ : ਵਿਧਾਨ ਸਭਾ ’ਚ ਗੂੰਜਿਆ ਮੋਹਾਲੀ ਹਸਪਤਾਲ ਦੀ ਜ਼ਮੀਨ ਕਾਰਪੋਰੇਟ ਘਰਾਣੇ ਨੂੰ ਵੇਚਣ ਦਾ ਮਾਮਲਾ
NEXT STORY