ਚੰਡੀਗੜ੍ਹ (ਸੰਦੀਪ) : ਨਾਬਾਲਗਾ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਦੋਸ਼ੀ ਆਸਿਫ ਨੂੰ 7 ਸਾਲ ਦੀ ਸਜ਼ਾ ਸੁਣਾਉਂਦੇ ਹੋਏ ਉਸ 'ਤੇ 5 ਹਜ਼ਾਰ ਦਾ ਜੁਰਮਾਨਾ ਵੀ ਲਾਇਆ ਹੈ। ਥਾਣਾ ਪੁਲਸ ਨੇ ਦੋਸ਼ੀ ਖਿਲਾਫ 14 ਸਾਲਾ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਸੀ।
ਪੁਲਸ ਵਲੋਂ ਦਰਜ ਕੀਤੇ ਗਏ ਮਾਮਲੇ ਤਹਿਤ 11 ਮਾਰਚ 2016 ਨੂੰ ਦੋਸ਼ੀ ਖਿਲਾਫ ਪੀੜਤਾ ਦੇ ਪਿਤਾ ਨੇ ਉਨ੍ਹਾਂ ਦੀ ਨਾਬਾਲਗ ਬੇਟੀ ਨਾਲ ਜਬਰ-ਜ਼ਨਾਹ ਦੀ ਸ਼ਿਕਾਇਤ ਦਿੱਤੀ ਸੀ। ਦੋਸ਼ ਮੁਤਾਬਕ ਪੀੜਤਾ ਦਾ ਪਿਤਾ ਦੋਸ਼ੀ ਨੂੰ ਜਾਣਦਾ ਸੀ। ਘਟਨਾ ਤੋਂ ਕੁਝ ਦਿਨ ਪਹਿਲਾਂ ਉਹ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਇਸੇ ਦੌਰਾਨ ਉਨ੍ਹਾਂ ਦੀ ਬੇਟੀ ਲਾਪਤਾ ਹੋ ਗਈ। ਦੋਸ਼ੀ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸਦੀ ਬੇਟੀ ਨੂੰ ਲੱਭ ਕੇ ਲਿਆਏਗਾ। ਉਸਦੀ ਬੇਟੀ ਤਿੰਨ ਦਿਨਾਂ ਤਕ ਲਾਪਤਾ ਰਹੀ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਉਸ 'ਤੇ ਸ਼ੱਕ ਹੋਇਆ ਸੀ।
ਕੋਰਟ 'ਚ ਮੈਜਿਸਟ੍ਰੇਟ ਦੇ ਸਾਹਮਣੇ ਦਿੱਤੇ ਬਿਆਨ 'ਚ ਪੀੜਤਾ ਨੇ ਕਿਹਾ ਸੀ ਕਿ ਦੋਸ਼ੀ ਦੇ ਜਨਮ ਦਿਨ ਪਾਰਟੀ ਤੋਂ ਬਾਅਦ ਉਹ ਉਸਦੇ ਨਾਲ ਉਸਦੇ ਘਰ ਗਈ ਸੀ। ਉਥੇ ਦੋਸ਼ੀ ਦੇ ਪਿਤਾ ਨੇ ਉਸ ਨੂੰ ਕੇਕ ਖਾਣ ਲਈ ਦਿੱਤਾ ਸੀ। ਕੇਕ ਖਾਣ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਤਿੰਨ ਦਿਨ ਉਹ ਉਨ੍ਹਾਂ ਦੇ ਘਰ ਬੇਹੋਸ਼ੀ ਦੀ ਹਾਲਤ 'ਚ ਰਹੀ। ਇਸ ਦੌਰਾਨ ਦੋਸ਼ੀ ਨੇ ਉਸਦੇ ਨਾਲ ਜਬਰ-ਜ਼ਨਾਹ ਕੀਤਾ। ਉਸਨੇ ਘਰ ਆ ਕੇ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ।
ਇਮਾਨਦਾਰੀ ਅਜੇ ਜ਼ਿੰਦਾ ਹੈ, ਲੱਭੇ ਹੋਏ ਪਰਸ ਨੂੰ ਨਕਦੀ ਸਮੇਤ ਮਾਲਕ ਨੂੰ ਸੌਂਪਿਆ
NEXT STORY