ਲੁਧਿਆਣਾ (ਰਾਜ) : ਐੱਨ. ਆਰ. ਆਈ. ਔਰਤ ਨੇ ਸ਼ਹਿਰ ਦੇ ਇਕ ਬੈਂਕ ਅਧਿਕਾਰੀ ’ਤੇ ਗੰਭੀਰ ਦੋਸ਼ ਲਾਏ ਹਨ। ਔਰਤ ਦਾ ਦੋਸ਼ ਹੈ ਕਿ ਬੈਂਕ ਅਧਿਕਾਰੀ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਤੇ ਉਸ ਤੋਂ ਲੱਖਾਂ ਦਾ ਕੈਸ਼ ਤੇ ਸੋਨੇ ਦੇ ਗਹਿਣੇ ਠੱਗ ਲਏ। ਔਰਤ ਦਾ ਦੋਸ਼ ਹੈ ਕਿ ਇਸ ਮਾਮਲੇ ’ਚ ਐੱਨ. ਆਰ. ਆਈ. ਸੈੱਲ ਅਤੇ ਥਾਣਾ ਸਰਾਭਾ ਨਗਰ ’ਚ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਲਈ ਹੁਣ ਉਸ ਨੇ ਇਨਸਾਫ਼ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਗੁਹਾਰ ਲਾਈ ਹੈ। ਪ੍ਰੈੱਸ ਕਾਨਫਰੰਸ ਕਰ ਕੇ ਪੀੜਤ ਔਰਤ ਨੇ ਦੱਸਿਆ ਕਿ ਉਹ ਇੰਗਲੈਂਡ ਦੀ ਰਹਿਣ ਵਾਲੀ ਹੈ। 2017 ’ਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਇਕੱਲੀ ਰਹਿੰਦੀ ਸੀ। ਇਸ ਲਈ ਰਿਸ਼ਤੇਦਾਰਾਂ ਨੇ ਦੂਜੇ ਵਿਆਹ ਦੀ ਸਲਾਹ ਦਿੱਤੀ। ਉਸ ਨੇ ਆਨਲਾਈਨ ਸਾਈਟ ’ਤੇ ਆਪਣੀ ਪ੍ਰੋਫਾਈਲ ਪਾਈ ਸੀ, ਜਿਸ ਤੋਂ ਬਾਅਦ ਉਸ ਦੀ ਇਕ ਵਿਅਕਤੀ ਨਾਲ ਗੱਲ ਹੋਈ, ਜੋ ਕਿ ਇਕ ਬੈਂਕ ਅਧਿਕਾਰੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ, ਵਾਪਸ ਲਿਆ ਗਿਆ ਇਹ ਫ਼ੈਸਲਾ
26 ਮਾਰਚ, 2022 ਨੂੰ ਉਹ ਉਸ ਨਾਲ ਰਿਲੇਸ਼ਨ ’ਚ ਜੁੜ ਗਈ ਸੀ ਪਰ ਮੁਲਜ਼ਮ ਉਸ ਨਾਲ ਲਾਲਚ ’ਚ ਜੁੜਿਆ ਹੋਇਆ ਸੀ। ਮੁਲਜ਼ਮ ਨੇ ਕਿਹਾ ਸੀ ਕਿ ਉਹ ਸਿੰਗਲ ਹੈ ਅਤੇ ਉਸ ਨੂੰ ਵਿਆਹ ਕਰਨ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ। ਇਸ ਤੋਂ ਬਾਅਦ ਮੁਲਜ਼ਮ ਉਸ ਤੋਂ ਪੈਸੇ ਠੱਗਦਾ ਰਿਹਾ। ਥੋੜ੍ਹੇ-ਥੋੜ੍ਹੇ ਕਰ ਕੇ ਮੁਲਜ਼ਮ ਨੇ ਉਸ ਤੋਂ 35 ਲੱਖ ਰੁਪਏ ਠੱਗ ਲਏ ਸੀ ਅਤੇ ਇਸ ਦੇ ਨਾਲ ਹੀ 7 ਤੋਲੇ ਸੋਨੇ ਦੇ ਗਹਿਣੇ ਵੀ ਲੈ ਲਏ ਸੀ। ਹੁਣ ਮੁਲਜ਼ਮ ਉਸ ’ਤੇ ਪ੍ਰਾਪਰਟੀ ਵੇਚਣ ਦਾ ਦਬਾਅ ਬਣਾ ਰਿਹਾ ਸੀ ਪਰ ਉਸ ਨੇ ਪ੍ਰਾਪਰਟੀ ਵੇਚਣ ਤੋਂ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਰਿਸ਼ਤਾ ਤੋੜ ਦਿੱਤਾ ਅਤੇ ਉਸ ਦਾ ਨੰਬਰ ਵੀ ਬਲਾਕ ਕਰ ਦਿੱਤਾ ਸੀ। ਔਰਤ ਦਾ ਦੋਸ਼ ਹੈ ਕਿ ਉਸ ਨੇ ਵਿਅਕਤੀ ਦੇ ਬਾਰੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਮੁਲਜ਼ਮ ਨੇ ਆਪਣੀ ਫੇਕ ਪ੍ਰੋਫਾਈਲ ਬਣਾਈ ਸੀ। ਉਹ ਸਿੰਗਲ ਨਹੀਂ ਸਗੋਂ ਵਿਆਹਿਆ ਸੀ ਅਤੇ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 10 ਸਾਲ ਪੁਰਾਣੇ ਮੁਲਾਜ਼ਮ ਹੋਣਗੇ ਪੱਕੇ, CM ਮਾਨ ਆਪਣੇ ਹੱਥੀਂ ਦੇਣਗੇ ਨਿਯੁਕਤੀ ਪੱਤਰ
ਔਰਤ ਦਾ ਕਹਿਣਾ ਸੀ ਕਿ ਜਦੋਂ ਉਹ ਉਸ ਦੀ ਪਤਨੀ ਨਾਲ ਗੱਲ ਕਰਨ ਲਈ ਗਈ, ਉਸ ਦੀ ਪਤਨੀ ਨੇ ਉਸ ਨਾਲ ਕੁੱਟਮਾਰ ਕੀਤੀ। ਔਰਤ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਝਾਂਸੇ ’ਚ ਰੱਖ ਕੇ ਕੈਸ਼, ਸੋਨਾ ਠੱਗ ਲਿਆ। ਪੀੜਤ ਔਰਤ ਦਾ ਦੋਸ਼ ਹੈ ਕਿ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਹੈ। ਉਹ ਲਗਾਤਾਰ ਅਧਿਕਾਰੀਆਂ ਕੋਲ ਚੱਕਰ ਕੱਟ ਰਹੀ ਹੈ। ਹੁਣ ਹਾਰ ਕੇ ਉਸ ਨੇ ਮੁੱਖ ਮੰਤਰੀ ਅਤੇ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਥਾਣਾ ਸਰਾਭਾ ਨਗਰ ਦੇ ਐੱਸ. ਐੱਚ. ਓ. ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਔਰਤ ਦੀ ਸ਼ਿਕਾਇਤ ਦੀ ਜਾਂਚ ਚੱਲ ਰਹੀ ਸੀ, ਜੋ ਕਿ ਲਗਭਗ ਪੂਰੀ ਹੋ ਚੁੱਕੀ ਹੈ। ਜਲਦ ਜਾਂਚ ’ਚ ਜੋ ਤੱਥ ਸਾਹਮਣੇ ਆਏ ਹਨ, ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਪਿਆਂ ਦੇ ਸਾਹਮਣੇ ਮੌਤ ਦੇ ਮੂੰਹ ਵਿਚ ਗਈ 4 ਸਾਲਾ ਬੱਚੀ, ਮਿੰਟਾਂ ’ਚ ਵਾਪਰ ਗਿਆ ਭਾਣਾ
NEXT STORY