ਮੁੱਲਾਂਪੁਰ ਦਾਖਾ (ਕਾਲੀਆ) : ਸ਼੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 24 ਅਕਤੂਬਰ ਨੂੰ ਦੁਸਹਿਰਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ਦੇ ਸੰਦਰਭ ਵਿਚ 23 ਅਕਤੂਬਰ ਤੱਕ ਸ਼੍ਰੀ ਰਾਮ ਕਥਾ ਦਾ ਆਯੋਜਨ ਜੰਞਘਰ ਮੰਡੀ ਮੁੱਲਾਂਪੁਰ ਵਿਖੇ ਕੀਤਾ ਗਿਆ ਹੈ ਅਤੇ ਰੋਜ਼ਾਨਾ ਸ਼ਾਮੀ 7.30 ਤੋਂ 10.30 ਵਜੇ ਤੱਕ ਜੰਞਘਰ ਵਿਖੇ ਉੱਘੇ ਕਥਾ ਵਾਚਕ ਡਾ. ਅਚਾਰਿਯਾ ਪੰਕਜ ਸੇਮਵਾਲ ਜੀ ਉੱਤਰ ਕਾਸ਼ੀ ਵਾਲੇ ਰਾਮ ਕਥਾ ਦਾ ਉਚਾਰਨ ਕਰ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ।
ਸ਼੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਮਾਨ, ਪ੍ਰਧਾਨ ਰਾਕੇਸ਼ ਕੁਮਾਰ, ਤਰੁਣ ਪਿੰਕੂ ਜਿੰਦਲ ਵਾਈਸ ਪ੍ਰਧਾਨ ਨੇ ਦੱਸਿਆ ਕਿ 24 ਅਕਤੂਬਰ ਨੂੰ ਦੁਸਹਿਰੇ ਮੇਲੇ ’ਤੇ 50 ਫੁੱਟ ਉੱਚੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਲਗਾਏ ਜਾਣਗੇ। ਸ਼ਿਵ ਮੰਦਰ ਤੋਂ ਦੁਪਹਿਰ 2 ਵਜੇ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ਵਿਚ ਮਨਮੋਹਕ ਝਾਕੀਆਂ ਸ਼ਹਿਰ ਦੀ ਪ੍ਰਕਰਮਾ ਕਰਦੀਆਂ ਹੋਈਆਂ ਕਰੀਬ 5 ਵਜੇ ਦੁਸਹਿਰਾ ਗਰਾਊਂਡ ਪੁੱਜਣਗੀਆਂ। ਇਸ ਮੌਕੇ ਸੁਭਾਸ਼ ਵਰਮਾ, ਹਰਪਾਲ ਪਾਲਾ, ਅਮਨ ਮੁੱਲਾਂਪੁਰ, ਸੰਜੂ ਅਗਰਵਾਲ, ਵਰੁਣ ਕਾਂਸਲ, ਮੰਨੂ ਸ਼ਰਮਾ, ਤੇਲੂ ਰਾਮ, ਲੱਖੀ ਰਾਮ, ਸੁਰੇਸ਼ ਖੁਰਾਣਾ ਆਦਿ ਹਾਜ਼ਰ ਸਨ।
ਪੰਜਾਬ 'ਚ ਭਾਜਪਾ ਨੂੰ ਝਟਕਾ, ਵੱਡੇ ਨੇਤਾਵਾਂ ਨੇ ਪਾਰਟੀ ਛੱਡ ਫੜਿਆ 'ਕਾਂਗਰਸ ਦਾ ਹੱਥ'
NEXT STORY