ਗੁਰਦਾਸਪੁਰ (ਜੀਤ ਮਠਾਰੂ) - ਰਾਵੀ ਅਤੇ ਉੱਜ ਦਰਿਆ ਵਿਚ ਆਏ ਹੜ੍ਹ ਰੂਪੀ ਪਾਣੀ ਨੇ ਜਿੱਥੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉਥੇ ਇਸ ਪਾਣੀ ਨੇ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਨੂੰ ਵੀ ਵੱਡਾ ਖੋਰਾ ਲਗਾਇਆ ਹੈ। ਹਾਲਾਤ ਬਣ ਗਏ ਹਨ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਨਾਲ ਲੱਗਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦਾ ਕਰੀਬ 15 ਕਿਲੋਮੀਟਰ ਹਿੱਸਾ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਹੈ। ਇੱਥੋਂ ਤੱਕ ਕਿ ਪਹਾੜੀਪੁਰ ਚੌਕੀ ’ਤੇ ਬੀ. ਐੱਸ. ਐੱਫ. ਵੱਲੋਂ ਨਿਗਰਾਨੀ ਲਈ ਬਣਾਇਆ ਗਿਆ ਟਾਵਰ ਵੀ ਪਾਣੀ ਦੀ ਮਾਰ ਕਾਰਨ ਟੇਢਾ ਹੋ ਗਿਆ ਹੈ, ਜੋ ਕਿਸੇ ਵੇਲੇ ਵੀ ਡਿੱਗ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ: ਪੁਲਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਰਿੰਦਾ ਗੈਂਗ ਨਾਲ ਜੁੜਿਆ ਨਾਂ
ਬੀ. ਐੱਸ. ਐੱਫ. ਦੇ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੇਸ਼ੱਕ ਹਾਲਾਤ ਬਦ ਤੋਂ ਬਦਤਰ ਬਣ ਗਏ ਹਨ ਪਰ ਬੀ. ਐੱਸ. ਐੱਫ. ਦੇ ਜਵਾਨ ਪੂਰੇ ਬੁਲੰਦ ਹੌਸਲਿਆਂ ਨਾਲ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਮ ਸਥਿਤੀ ਵਿਚ ਸਰਹੱਦ ’ਤੇ ਡਿਊਟੀ ਦੇਣੀ ਬਹੁਤ ਔਖੀ ਹੁੰਦੀ ਹੈ ਪਰ ਹੁਣ ਜਦੋਂ ਸਰਹੱਦ ’ਤੇ ਕਰੀਬ 15 ਕਿਲੋਮੀਟਰ ਲੰਮੇ ਇਲਾਕੇ ਵਿਚ ਕੰਡਿਆਲੀ ਤਾਰ ਪਾਣੀ ਵਿਚ ਡੁੱਬ ਗਈ ਹੈ ਤਾਂ ਸਰਹੱਦ ਨੂੰ ਸੁਰੱਖਿਅਤ ਰੱਖਣਾ ਹੋਰ ਵੱਡੀ ਚੁਣੌਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਦੇ ਜਵਾਨ ਪਾਣੀ ਵਿਚ ਹੀ ਗਸ਼ਤ ਕਰ ਰਹੇ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਦੁਸ਼ਮਣ ਦੇਸ਼ ਵਿਚੋਂ ਕਿਸੇ ਘੁਸਪੈਠੀਏ ਦੀ ਕੋਈ ਚਾਲ ਸਫ਼ਲ ਨਾ ਹੋਣ ਦਿੱਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ: ਕੁੱਤੇ ਦੀ ਵਜ੍ਹਾ ਕਰਕੇ ਟਲਿਆ ਅੰਮ੍ਰਿਤਸਰ 'ਚ ਬੰਬ ਧਮਾਕਾ, ਵੀਡੀਓ ਵਾਇਰਲ
ਕੱਸੋਵਾਲ ਪੋਸਟ ਦੀ ਸਪਲਾਈ ਲਾਈਨ ਕੱਟੀ
ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਕੱਸੋਵਾਲ ਪੋਸਟ ਨੇੜੇ ਘੋਨੇਵਾਲ ਕੋਲ ਸੜਕ ਵਿਚ ਪਏ ਪਾੜ ਕਾਰਨ ਬੀ. ਐੱਸ. ਐੱਫ. ਦੀ ਕੱਸੋਵਾਲ ਪੋਸਟ ਦੀ ਸਪਲਾਈ ਕੱਟੀ ਗਈ ਹੈ। ਇਸ ਨਾਲ ਜਵਾਨਾਂ ਵੱਲੋਂ ਹੁਣ ਕਿਸ਼ਤੀਆਂ ਦਾ ਸਹਾਰਾ ਲੈ ਕੇ ਸਾਜ਼ੋ ਸਾਮਾਨ ਪਹੁੰਚਾਇਆ ਜਾ ਰਿਹਾ ਹੈ ਅਤੇ ਜਵਾਨ ਵੀ ਕਿਸ਼ਤੀ ਦੇ ਨਾਲ ਹੀ ਆ ਜਾ ਰਹੇ ਹਨ।
ਟੈਂਟ ਲਗਾ ਕੇ ਪਹਿਰਾ ਦੇ ਰਹੇਜਵਾਨ
ਡੀ. ਆਈ. ਜੀ. ਨੇ ਦੱਸਿਆ ਕਿ ਬਹੁਤ ਸਾਰੀਆਂ ਸਥਾਨਾਂ ’ਤੇ ਹੁਣ ਡੀ. ਆਈ. ਜੀ. ਨੇ ਟੈਂਟ ਲਗਾ ਕੇ ਚੌਕੀਆਂ ਬਣਾਈਆਂ ਹਨ ਤਾਂ ਜੋ ਪਾਣੀ ਦੇ ਬਾਵਜੂਦ ਨੇੜੇ ਤੋਂ ਸਰਹੱਦ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜਵਾਨ ਪਾਣੀ ਵਿਚ ਖੜ੍ਹੇ ਹੋ ਕੇ ਦੇਸ਼ ਦੀ ਸੁਰੱਖਿਆ ਲਈ ਪਹਿਰਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਸਰਹੱਦ ਦਾ ਦੌਰਾ ਕਰ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਦੇਖਿਆ ਕਿ ਹਰੇਕ ਜਵਾਨ ਅਤੇ ਅਧਿਕਾਰੀ ਬੁਲੰਦ ਹੌਸਲਿਆਂ ਨਾਲ ਡਟੇ ਹੋਏ ਹਨ। ਇਹ ਪਾਣੀ ਜਵਾਨਾਂ ਦੇ ਹੌਸਲੇ ਪਸਤ ਨਹੀਂ ਕਰ ਸਕਦਾ ਅਤੇ ਨਾ ਹੀ ਉਨ੍ਹਾਂ ਦੀ ਡਿਊਟੀ ’ਚ ਵਿਘਨ ਪਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਪੁਲਸ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, CCTV ’ਚ ਕੈਦ ਹੋਏ ਨੌਜਵਾਨ (ਤਸਵੀਰਾਂ)
ਪੰਜਾਬ 'ਚ ਕਾਂਸਟੇਬਲ ਭਰਤੀ ਨਾਲ ਜੁੜੀ ਵੱਡੀ ਖ਼ਬਰ, CM ਮਾਨ ਇਸ ਤਾਰੀਖ਼ ਨੂੰ ਵੰਡਣਗੇ ਨਿਯੁਕਤੀ ਪੱਤਰ
NEXT STORY