ਭਾਦਸੋਂ (ਅਵਤਾਰ) : ਅੱਜ ਸਥਾਨਕ ਸ਼ਹਿਰ ਭਾਦਸੋਂ ਵਿਖੇ ਸ਼੍ਰੋਮਣੀ ਅਕਾਲੀ ਦਲ, ਬਸਪਾ ਵਲੋਂ ਕਬੀਰ ਦਾਸ ਦੀ ਅਗਵਾਈ ’ਚ ਐੱਮ.ਪੀ. ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੁਕਿਆ ਗਿਆ ਅਤੇ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਕਬੀਰ ਦਾਸ, ਬਘੇਲ ਸਿੰਘ ਜਾਤੀਵਾਲ, ਸ਼ਹਿਰੀ ਪ੍ਰਧਾਨ ਰਮੇਸ਼ ਗੁਪਤਾ, ਬਲਜਿੰਦਰ ਸਿੰਘ ਬੱਬੂ, ਅਬਜਿੰਦਰ ਸਿੰਘ ਯੋਗੀ ਗਰੇਵਾਲ,ਸੰਜੀਵ ਸੂਦ ,ਰਣਜੀਤ ਸਿੰਘ ਘੁੰਡਰ,ਜਸਪ੍ਰੀਤ ਸਿੰਘ ਜੱਸੀ ਆਦਿ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਜੋ ਮਾੜੀ ਸ਼ਬਦਾਵਲੀ ਦਲਿਤ ਭਾਈਚਾਰੇ ਖ਼ਿਲ਼ਾਫ ਵਰਤੀ ਗਈ ਹੈ, ਉਹ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਗਠਜੋੜ ਹੋਣ ’ਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਦੀਆਂ ਸੀਟਾਂ ਬਸਪਾ ਨੂੰ ਦੇਣ ’ਤੇ ਦਲਿਤਾਂ ਪ੍ਰਤੀ ਵਰਤੀ ਸ਼ਬਦਾਵਲੀ ਅਤਿ ਘਟੀਆਾ ਹਰਕਤ ਹੈ, ਜਿਸ ਕਾਰਨ ਸਮੁੱਚੇ ਦਲਿਤ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ ।
ਉਨਾ ਕਿਹਾ ਕਿ ਦਲਿਤ ਭਾਈਚਾਰੇ ਖਿਲਾਫ ਬੋਲਣ ਦਾ ਖਮਿਆਜ਼ਾ ਕਾਂਗਰਸ ਨੂੰ 2022 ਵਿਚ ਭੁਗਤਣਾ ਪਵੇਗਾ । ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਸੰਸਦ ਮੈਂਬਰ ਬਿੱਟੂ ਖਿਲਾਫ ਐੱਸ. ਸੀ/ਐੱਸ. ਟੀ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੀ ਗੁੰਡਾਗਰਦੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਖ਼ਤਮ ਕਰਨ ਦੀ ਬਜਾਏ ਸਰਕਾਰ ਅਧਿਆਪਕਾਂ ’ਤੇ ਵਹਿਸ਼ਆਨਾ ਢੰਗ ਨਾਲ ਪੇਸ਼ ਆ ਰਹੀ ਹੈ ਅਤੇ ਦੂਜੇ ਪਾਸੇ ਆਪਣੇ ਹੀ ਕਾਂਗਰਸੀਆ ਨੂੰ ਡੀ. ਐੱਸ.ਪੀ. , ਤਹਿਸੀਲਦਾਰ ਦੀਆ ਨੌਕਰੀਆਂ ਦੇ ਕੇ ਸੂਬੇ ਦੇ ਸਮੁੱਚੇ ਬੇਰੋਜ਼ਗਾਰਾਂ ਨਾਲ ਪੱਖਪਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀਨ ਇੱਕਜੁਟਤਾਂ ਨੂੰ ਦੇਖ ਕੇ ਕਾਂਗਰਸ ਸਰਕਾਰ ਬੌਖਲਾ ਗਈ ਹੈ । ਉਨ੍ਹਾਂ ਕਿਹਾ ਕਿ 2022 ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨਾ ਤੈਅ ਹੈ ਅਤੇ ਕਾਂਗਰਸ ਦੇ ਕੀਤੇ ਗਏ ਜ਼ੁਲਮਾਂ ਦਾ ਹਿਸਾਬ-ਕਿਤਾਬ ਕਾਂਗਰਸ ਨੂੰ ਦੇਣਾ ਪਵੇਗਾ ।
ਬਠਿੰਡਾ 'ਚ 'ਕੋਰੋਨਾ' ਕਾਰਨ 2 ਲੋਕਾਂ ਦੀ ਮੌਤ,117 ਨਵੇਂ ਮਾਮਲੇ ਆਏ ਸਾਹਮਣੇ
NEXT STORY