ਪਠਾਨਕੋਟ (ਸ਼ਾਰਦਾ) : ਕੇਂਦਰੀ ਰਾਜ ਮੰਤਰੀ (ਰੇਲਵੇ ਅਤੇ ਖਾਦ ਪ੍ਰੋਸੈਸਿੰਗ ਉਦਯੋਗ) ਰਵਨੀਤ ਸਿੰਘ ਬਿੱਟੂ ਨੇ ਅੱਜ ਐਲਾਨ ਕੀਤਾ ਕਿ ਪੰਜਾਬ ’ਚ ਰੇਲਵੇ ਵਿਕਾਸ ਪ੍ਰਾਜੈਕਟਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਲਈ ਸਾਲਾਨਾ ਰੇਲਵੇ ਬਜਟ ਵੰਡ ਹੁਣ 2009-2014 ਦੇ ਸਮੇਂ ਨਾਲ ਤੁਲਨਾ ਕਰਦਿਆਂ ਲਗਭਗ 25 ਗੁਣਾ ਵੱਧ ਕੇ 5,673 ਕਰੋੜ ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ ਲੱਗੀ ਪਾਬੰਦੀ, ਜਾਣੋ ਨਵੇਂ ਨਿਯਮ
ਇਸ ਵੇਲੇ ਸੂਬੇ ਭਰ ’ਚ 26,382 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ 30 ਰੇਲਵੇ ਸਟੇਸ਼ਨਾਂ ਦਾ ਵਿਆਪਕ ਪੁਨਰ-ਵਿਕਾਸ ‘ਅੰਮ੍ਰਿਤ ਭਾਰਤ ਸਟੇਸ਼ਨ ਸਕੀਮ’ ਹੇਠ 1,311 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦਿੱਲੀ ਤੋਂ ਅੰਬਾਲਾ ਵਿਚਕਾਰ ਤੀਜੀ ਅਤੇ ਚੌਥੀ ਰੇਲ ਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। 194 ਕਿਲੋਮੀਟਰ ਲੰਬੇ ਇਸ ਪ੍ਰਾਜੈਕਟ ਦੀ ਲਾਗਤ 5,983 ਕਰੋੜ ਰੁਪਏ ਹੈ, ਜੋ ਚਾਰ ਸਾਲਾਂ ’ਚ ਪੂਰਾ ਹੋਵੇਗਾ। ਰਵਨੀਤ ਸਿੰਘ ਬਿੱਟੂ ਨੇ ਜਲੰਧਰ ਕੈਂਟ-ਪਠਾਨਕੋਟ ਸੈਕਸ਼ਨ ’ਤੇ ਮਿਰਥਲ ਨੇੜੇ ਰੋਡ ਅੰਡਰ ਬ੍ਰਿਜ ਦੇ ਨਿਰਮਾਣ ਦਾ ਵੀ ਐਲਾਨ ਕੀਤਾ, ਜਿਸ ਦੀ ਲਾਗਤ 18.28 ਕਰੋੜ ਰੁਪਏ ਪ੍ਰਸਤਾਵਿਤ ਹੈ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ
ਨੈਰੋਗੇਜ ਲਾਈਨ ’ਤੇ ਟ੍ਰੈਫਿਕ ਸਮੱਸਿਆ ਬਾਰੇ ਉਨ੍ਹਾਂ ਦੱਸਿਆ ਕਿ ਸ਼ਹਿਰੀ ਇਲਾਕੇ ’ਚ ਫਾਟਕ ਲੰਮੇ ਸਮੇਂ ਲਈ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਆਉਂਦੀ ਹੈ। ਇਸ ਦੇ ਸਥਾਈ ਹੱਲ ਵਜੋਂ ਪਠਾਨਕੋਟ ਜੰਕਸ਼ਨ ਤੋਂ ਲਗਭਗ 10 ਕਿਲੋਮੀਟਰ ਦੂਰ ਸਥਿਤ ਜੰਡਵਾਲ ਸਟੇਸ਼ਨ ਦੇ ਵਿਕਾਸ ਦਾ ਪ੍ਰਸਤਾਵ ਹੈ। ਇਸ ਪ੍ਰਾਜੈਕਟ ’ਤੇ 21.42 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਿਸ ਨਾਲ ਸ਼ਹਿਰ ’ਚ ਟ੍ਰੈਫਿਕ ਦਾ ਦਖ਼ਲ ਘੱਟ ਜਾਵੇਗਾ। ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਲਈ ਵੀ ਟੈਕਨੀਕਲ ਕਨਸਲਟੈਂਸੀ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ ਆਉਣਗੀਆਂ ਕਚੀਚੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੇਰ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਾਇਕ ਜੈਜ਼ੀ ਬੀ
NEXT STORY