ਮੋਹਾਲੀ (ਰਣਬੀਰ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੀ ਰੀ-ਅਪੀਅਰ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਅੱਠਵੀਂ ਪ੍ਰੀਖਿਆ ਫਰਵਰੀ/ਮਾਰਚ 2025 ’ਚ ਜਿਨ੍ਹਾਂ ਪ੍ਰੀਖਿਆਰਥੀਆਂ ਦਾ ਨਤੀਜਾ ਰੀ-ਅਪੀਅਰ ਐਲਾਨ ਕੀਤਾ ਗਿਆ ਸੀ, ਉਨ੍ਹਾਂ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਜੂਨ ’ਚ ਕਰਵਾਈ ਜਾਣੀ ਹੈ। ਪ੍ਰੀਖਿਆ ਫੀਸ 1050 ਰੁਪਏ ਰੱਖੀ ਗਈ ਹੈ। ਸਰਟੀਫਿਕੇਟ ਹਾਰਡ ਕਾਪੀ ਫੀਸ 220 ਰੁਪਏ (ਆਪਸ਼ਨਲ) ਰੱਖੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਜ਼ਰੂਰੀ ਖ਼ਬਰ! 22 ਅਪ੍ਰੈਲ ਤੋਂ...
ਬਿਨਾਂ ਲੇਟ ਫੀਸ ਤੋਂ ਆਖ਼ਰੀ ਮਿਤੀ 5 ਮਈ ਹੈ ਜਦਕਿ 500 ਰੁਪਏ ਲੇਟ ਫੀਸ ਨਾਲ ਆਖ਼ਰੀ ਮਿਤੀ 12 ਮਈ ਤੇ 1500 ਰੁਪਏ ਲੇਟ ਫੀਸ ਨਾਲ ਆਖ਼ਰੀ ਮਿਤੀ 19 ਮਈ ਰੱਖੀ ਗਈ ਹੈ। ਪ੍ਰੀਖਿਆ ਫੀਸ ਸਿਰਫ਼ ਆਨਲਾਈਨ ਮੋਡ ਰਾਹੀਂ ਜਮ੍ਹਾਂ ਕਰਵਾਈ ਜਾਵੇਗੀ। ਆਨਲਾਈਨ ਪ੍ਰੀਖਿਆ ਫਾਰਮ ਸਕੂਲ ਲਾਗਿਨ ਆਈ.ਡੀ. ਤੇ ਬੋਰਡ ਦੀ ਵੈੱਬਸਾਈਟ ’ਤੇ ਮੁਹੱਈਆ ਕਰਵਾ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਹਸਪਤਾਲ 'ਚ ਮਚੀ ਤਰਥੱਲੀ! ਬਾਥਰੂਮ ਦੇ ਅੰਦਰੋਂ ਇਸ ਹਾਲਤ 'ਚ ਮਿਲਿਆ ਨੌਜਵਾਨ
NEXT STORY