ਜਲੰਧਰ : ਸਰਕਾਰ ਉਹੀ ਪਾਰਟੀ ਬਣਾਉਂਦੀ ਹੈ, ਜੋ ਵੱਧ ਸੀਟਾਂ ਜਿੱਤਦੀ ਹੈ ਪਰ ਪੰਜਾਬ 'ਚ 2007 ਦੀਆਂ ਚੋਣਾਂ ਅਜਿਹੀਆਂ ਰਹੀਆਂ, ਜਦੋਂ ਵੱਧ ਵੋਟਾਂ ਹਾਸਲ ਕਰਨ ਦੇ ਬਾਵਜੂਦ ਕਾਂਗਰਸ ਪਾਰਟੀ ਸੀਟਾਂ 'ਚ ਪੱਛੜ ਗਈ। ਇਨ੍ਹਾਂ ਵੋਟਾਂ ਦੌਰਾਨ ਕਾਂਗਰਸ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਪਰ ਸਰਕਾਰ ਨਹੀਂ ਬਣਾ ਸਕੀ। ਕਾਂਗਰਸ ਨੇ 44 ਸੀਟਾਂ ਜਿੱਤੀਆਂ ਸਨ। ਉਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਕੇ ਭਾਜਪਾ ਨੇ ਵੀ 19 ਸੀਟਾਂ ਜਿੱਤ ਲਈਆਂ ਸਨ। ਗਠਜੋੜ ਨੇ ਬਹੁਮਤ ਹਾਸਲ ਕਰਕੇ ਕਾਂਗਰਸ ਤੋਂ ਸੱਤਾ ਖੋਹ ਲਈ ਸੀ।
ਇਹ ਵੀ ਪੜ੍ਹੋ: ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ, 86 ਉਮੀਦਵਾਰਾਂ ਦਾ ਕੀਤਾ ਐਲਾਨ
ਸੂਬੇ 'ਚ 2002 'ਚ ਕਾਂਗਰਸ ਨੇ 62 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ ਤੇ ਕੈਪਟਨ ਅਮਰਿੰਦਰ ਸਿੰਘ ਸੀ. ਐੱਮ. ਬਣੇ ਸਨ। 2007 'ਚ ਪਾਰਟੀ ਨੇ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਪਰ ਸੀਟਾਂ ਘੱਟ ਜਿੱਤ ਸਕੀ। ਸ਼੍ਰੋਮਣੀ ਅਕਾਲੀ ਦਲ ਨੇ ਉਦੋਂ 4 ਸੀਟਾਂ ਵੱਧ ਜਿੱਤੀਆਂ ਸਨ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਨ 'ਚ ਸਫਲ ਹੋ ਗਏ ਸਨ। 1985 'ਚ ਸੂਬੇ 'ਚ 38% ਵੋਟਾਂ ਹਾਸਲ ਕਰਕੇ 73 ਸੀਟਾਂ ਜਿੱਤਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਬਣਾਈ ਸੀ ਤੇ ਇਸ ਤੋਂ ਬਾਅਦ ਸੀਬੇ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ। ਜਦੋਂ 1992 'ਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਵੋਟਾਂ ਹਾਸਲ ਕਰਨ ਦਾ ਇਕ ਅਜਿਹਾ ਰਿਕਾਰਡ ਬਣਿਆ, ਜਦੋਂ ਅੱਜ ਤੱਕ ਨਹੀਂ ਟੁੱਟ ਸਕਿਆ। ਉਸ ਸਮੇਂ ਕਾਂਗਰਸ ਨੇ ਵਾਪਸੀ ਕਰਦੇ ਹੋਏ 87 ਸੀਟਾਂ 'ਤੇ ਕਬਜ਼ਾ ਕੀਤਾ ਸੀ।
ਇਹ ਵੀ ਪੜ੍ਹੋ : ਵੱਡਾ ਦਾਅ ਖੇਡਣ ਦੀ ਰੌਂਅ 'ਚ ਕਾਂਗਰਸ, ਇਨ੍ਹਾਂ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਡਿਜੀਟਲ ਪ੍ਰਚਾਰ : ਰੈਲੀਆਂ ਤੇ ਰੋਡ ਸ਼ੋਅ ’ਤੇ ਰੋਕ ਨਾਲ ਗੱਡੀਆਂ, ਟੈਂਟ ਤੇ ਝੰਡਿਆਂ ਦੇ ਕੰਮ ’ਤੇ ਪਈ ਮੰਦੀ ਦੀ ਮਾਰ
NEXT STORY