ਨਵੀਂ ਦਿੱਲੀ— ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਬੁੱਧਵਾਰ ਨੂੰ ਮਸੂਦ ਅਜ਼ਹਰ ਦਾ ਕੇਸ ਸੁਣਿਆ ਜਾਵੇਗਾ। ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਚੀਫ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਗਲੋਬਲ ਅੱਤਵਾਦੀ ਐਲਾਨ ਕਰਨ ਲਈ ਇਕ ਸੰਯੁਕਤ ਪਟੀਸ਼ਨ ਦਾਇਰ ਕੀਤੀ ਹੈ। ਰੂਸ ਨੇ ਵੀ ਮਸੂਦ ਅਜ਼ਹਰ 'ਤੇ ਭਾਰਤ ਦੇ ਰੂਖ ਦਾ ਸਮਰਥਨ ਕੀਤਾ ਹੈ।
ਰਾਹੁਲ ਅੱਜ ਤਾਮਿਲਨਾਡੂ 'ਚ ਲੋਕ ਸਭਾ ਚੋਣ ਮੁਹਿੰਮ ਕਰਨਗੇ ਸ਼ੁਰੂ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਨੂੰ ਤਾਮਿਲਨਾਡੂ 'ਚ ਲੋਕ ਸਭਾ ਚੋਣ ਦੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦੀ ਚੋਣ ਰੈਲੀ ਕੰਨਿਆਕੁਮਾਰੀ 'ਚ ਹੋਵੇਗੀ। ਰਾਹੁਲ ਗਾਂਧੀ ਕੰਨਿਆਕੁਮਾਰੀ 'ਚ ਇਕ ਰੈਲੀ ਨੂੰ ਸੰਬੋਧਿਤ ਕਰਨ ਦੇ ਨਾਲ ਤਾਮਿਲਨਾਡੂ 'ਚ ਲੋਕ ਸਭਾ ਚੋਣ ਲਈ ਦ੍ਰਮੁਕ ਦੀ ਅਗਵਾਈ ਵਾਲੇ ਗਠਜੋੜ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਮਾਲਿਆ ਦੀ ਜ਼ਾਇਦਾਦ ਜ਼ਬਤ ਕਰਨ ਨੂੰ ਲੈ ਕੇ ਅੱਜ ਹੋਵੇਗੀ ਸੁਣਵਾਈ
ਮਾਲਿਆ ਦੀ ਸੰਪਤੀ ਜ਼ਬਤ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਈ.ਡੀ. ਦੀ ਅਰਜ਼ੀ 'ਤੇ ਸੁਣਵਾਈ ਕਰੇਗਾ। ਦੱਸ ਦਈਏ ਕਿ ਵਿਜੇ ਮਾਲਿਆ 'ਤੇ ਬੈਂਕਾਂ ਦੇ 13 ਹਜ਼ਾਰ ਕਰੋੜ ਰੁਪਏ ਲੈ ਕੇ ਭੱਜਣ ਦਾ ਦੋਸ਼ ਹੈ ਤੇ ਉਸ ਦੀ ਹਵਾਲਗੀ ਨੂੰ ਲੈ ਕੇ ਭਾਰਤ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਰਾਮ ਮਾਧਵ ਤ੍ਰਿਪੁਰਾ ਦੌਰੇ 'ਤੇ
ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਅੱਜ ਤ੍ਰਿਪੁਰਾ ਦੌਰੇ 'ਤੇ ਰਹਿਣਗੇ। ਉਹ ਇਸ ਦੌਰਾਨ ਲੋਕ ਸਭਾ ਚੋਣ ਦੀ ਤਿਆਰੀਆਂ ਦੀ ਸਮੀਖਿਆ ਕਰਨਗੇ, ਨਾਲ ਹੀ ਉਹ ਕਈ ਪ੍ਰੋਗਰਾਮਾਂ 'ਚ ਸ਼ਿਰਕਤ ਵੀ ਕਰਨਗੇ।
ਅਸਮ ਐੱਨ.ਆਰ.ਸੀ. ਮਾਮਲੇ 'ਤੇ ਸੁਣਵਾਈ ਅੱਜ
ਅਸਮ 'ਚ ਐੱਨ.ਆਰ.ਸੀ. ਦੇ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਕੋਰਟ ਅਸਮ ਦੇ ਡਿਟੈਂਸ਼ਨ ਸੈਂਟਰ ਮਾਮਲੇ ਦੀ ਸੁਣਵਾਈ ਕਰੇਗਾ। ਸਾਬਕਾ ਆਈ.ਏ.ਐੱਸ. ਅਧਿਕਾਰੀ ਚੇ ਸਾਮਾਜਿਕ ਵਰਕਰ ਹਰਸ਼ ਮੰਦਰ ਨੇ ਵਿਦੇਸ਼ੀਆਂ ਲਈ ਅਸਮ 'ਚ ਡਿਟੈਂਸ਼ਨ ਸੈਂਟਰਾਂ ਦੀ ਖਰਾਬ ਹਾਲਾਤਾਂ ਨੂੰ ਲੈ ਕੇ ਚੋਟੀ ਦੀ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਪੰਜਵਾਂ ਵਨ ਡੇ ਮੈਚ)
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ (ਚੌਥਾ ਵਨ ਡੇ ਮੈਚ)
ਲੋਕ ਸਭਾ ਚੋਣਾਂ : ਔਰਤਾਂ ਨੂੰ ਜ਼ਿਆਦਾ ਟਿਕਟਾਂ ਦੇਣ ’ਚ ਬਾਜ਼ੀ ਮਾਰ ਸਕਦੈ ਅਕਾਲੀ ਦਲ
NEXT STORY