ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਬਿਹਾਰ ਤੇ ਝਾਰਖੰਡ ਦੌਰੇ 'ਤੇ ਰਹਿਣਗੇ ਤੇ ਇਸ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਬਿਹਾਰ 'ਚ ਮੋਦੀ ਗੰਗਾ ਨੂੰ ਨਿਰਮਲ ਬਣਾਉਣ ਦੇ ਪ੍ਰੋਗਰਾਮ ਦੇ ਤਹਿਤ ਪਟਨਾ, ਬਾਡ ਸੁਲਤਾਨ ਗੰਜ ਤੇ ਨੌਗਛਿਆ 'ਚ ਸੀਵੇਜ ਨਾਲ ਜੁੜੀਆ ਬੁਨਿਆਦੀ ਢਾਂਚੇ ਦੀ ਨੀਂਹ ਰੱਖਣਗੇ।
ਅਰਜਨਟੀਨਾ ਦੇ ਰਾਸ਼ਟਰਪਤੀ ਤਿੰਨ ਦਿਨਾਂ ਭਾਰਤ ਦੌਰੇ 'ਤੇ
ਅਰਜਨਟੀਨਾ ਦੇ ਰਾਸ਼ਟਰਪਤੀ ਮਾਰਸ਼ੀਆਂ ਮੈਕਰੀ ਤਿੰਨ ਦਿਨਾਂ ਯਾਤਰਾਂ 'ਤੇ ਐਤਵਾਰ ਨੂੰ ਭਾਰਤ ਪਹੁੰਚਣਗੇ। ਆਪਣੀ ਯਾਤਰਾ ਦੌਰਾਨ ਉਹ ਅਰਥ ਵਿਵਸਥਾ, ਪ੍ਰਮਾਣੂ ਤਕਨੀਕੀ ਤੇ ਪੁਲਾੜ ਵਰਗੇ ਅਹਿਮ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ।
ਅਮਿਤ ਸ਼ਾਹ ਅੱਜ ਲਖੀਮਪੁਰ ਦੌਰੇ 'ਤੇ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅੱਜ ਲਖੀਮਪੁਰ ਦੌਰੇ 'ਤੇ ਰਹਿਣਗੇ। ਉਹ ਦੁਪਹਿਰ 12 ਵਜੇ ਇਥੇ ਪਹੁੰਚਗੇ ਤੇ ਵਰਕਰਾਂ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਗੁਹਾਟੀ ਲਈ ਉਡਾਣ ਭਰਨਗੇ।
ਓਡੀਸ਼ਾ ਦੌਰੇ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ
ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਓਡੀਸ਼ਾ ਦੌਰੇ 'ਤੇ ਰਹਿਣਗੇ। ਇਥੇ ਉਹ ਕਈ ਪ੍ਰੋਗਰਾਮਾਂ 'ਚ ਸ਼ਿਰਕਤ ਕਰਨਗੇ। ਦੱਸ ਦਈਏ ਕਿ ਅਸਮ ਇਕ ਨਕਸਲੀ ਪ੍ਰਭਾਵਿਤ ਸੂਬਾ ਹੈ ਤੇ ਇਥੇ ਉਹ ਸੀ.ਆਰ.ਪੀ.ਐੱਫ. ਜਵਾਨਾਂ ਨਾਲ ਸੁਰੱਖਿਆ ਵਿਵਸਥਾ 'ਤੇ ਚਰਚਾ ਕਰ ਸਕਦੇ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਬਿੱਗ ਬੈਸ਼ ਲੀਗ-2018/19
ਵਾਲੀਬਾਲ : ਪ੍ਰੋ ਵਾਲੀਬਾਲ ਲੀਗ-2019
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19
1 ਲੱਖ ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ : ਪੰਨੂ
NEXT STORY