ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ 'ਤੇ ਸੁਪਰੀਮ ਕੋਰਟ ਅੱਜ ਫੈਸਲਾ ਸੁਣਾਏਗਾ। ਚੋਣ ਕਮਿਸ਼ਨ ਨੇ 19 ਮਈ ਭਾਵ ਲੋਕ ਸਭਾ ਚੋਣ ਦੇ ਆਖਰੀ ਪੜਾਅ ਦੀ ਵੋਟਿੰਗ ਤਕ ਇਸ ਫਿਲਮ ਦੀ ਰਿਲੀਜ਼ 'ਤੇ ਰੋਕ ਲੱਗੀ ਹੋਈ ਹੈ। ਫਿਲਮ ਦੇ ਡਾਇਰੈਕਟਰਾਂ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ।
ਪੀ.ਐੱਮ. ਮੋਦੀ ਵਾਰਾਣਸੀ ਤੋਂ ਭਰਨਗੇ ਨਾਮਜ਼ਦਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ 'ਕਾਸ਼ੀ ਦੇ ਕੋਤਵਾਲ' ਬਾਬ ਕਾਲ ਭੈਰਵ ਦੇ ਮੰਦਰ 'ਚ ਉਨ੍ਹਾਂ ਦਾ ਦਰਸ਼ਨ-ਪੂਜਨ ਤੋਂ ਬਾਅਦ ਵਾਰਾਣਸੀ ਸੰਸਦੀ ਖੇਤਰ ਤੋਂ ਆਪਣੀ ਨਾਮਜ਼ਦਗੀ ਦਾਖਲ ਕਰਨਗੇ। ਮੋਦੀ ਸਵੇਰੇ ਭਾਜਪਾ ਵਰਕਰਾਂ ਤੋਂ ਗੱਲਬਾਤ ਤੋਂ ਬਾਅਦ ਬਾਬਾ ਕਾਲ ਭੈਰਵ ਦੇ ਮੰਦਰ 'ਚ ਹਾਜ਼ਰੀ ਲਗਾਉਣਗੇ।
ਰਾਹੁਲ ਬਾਲੇਸ਼ਵਰ 'ਚ ਚੋਣ ਸਭਾ ਨੂੰ ਕਰਨਗੇ ਸੰਬੋਧਿਤ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅੱਜ ਓਡੀਸ਼ਾ ਦੌਰੇ 'ਤੇ ਰਹਿਣਗੇ। ਜਿਥੇ ਉਹ ਬਾਲੇਸ਼ਵਰ 'ਚ ਚੋਣ ਸਭਾ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਅਜਮੇਰ ਦੌਰੇ 'ਤੇ ਗਏ ਸਨ ਜਿਥੇ ਉਨ੍ਹਾਂ ਨੇ ਚੋਣ ਸਭਾ ਨੂੰ ਸੰਬੋਧਿਤ ਕੀਤਾ ਸੀ।
ਪ੍ਰਿਅੰਕਾ ਗਾਂਧੀ ਬਾਰਾਬੰਕੀ 'ਚ ਕਰਨਗੀ ਰੋਡ ਸ਼ੋਅ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਉਨਾਵ ਦੌਰੇ 'ਤੇ ਰਹਿਣਗੀ, ਜਿਥੇ ਉਹ ਦੇਵਾ ਸ਼ਰੀਫ ਤੇ ਬਾਰਾਬੰਕੀ 'ਚ ਰੋਡ ਸ਼ੋਅ ਕਰਨਗੀ। ਇਸ ਤੋਂ ਬਾਅਦ ਇਸਰੌਲੀ 'ਚ ਬੈਠਕ ਕਰਨਗੀ।
ਪੀ.ਐੱਮ. ਮੋਦੀ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਕਰਨਗੇ ਜਨਸਭਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਭ ਤੋਂ ਪਹਿਲਾਂ ਵਾਰਾਣਸੀ ਸੰਸਦੀ ਖੇਤਰ 'ਚ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸ ਤੋਂ ਬਾਅਦ ਉਹ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਵਿਸ਼ਾਲ ਜਨ ਸਭਾ ਕਰਨਗੇ। ਉਨ੍ਹਾਂ ਦਾ ਪਹਿਲੀ ਜਨ ਸਭਾ ਮੁੱਖ ਪ੍ਰਦੇਸ਼ ਦੇ ਸੀਧੀ ਤੇ ਦੂਜੀ ਜਨ ਸਭਾ ਜਬਲਪੁਰ 'ਚ ਰਹੇਗੀ। ਮੋਦੀ ਦੀ ਤੀਜੀ ਜਨ ਸਭਾ ਮਹਾਰਾਸ਼ਟਰ ਦੇ ਮੁੰਬਈ 'ਚ ਰਹੇਗੀ।
ਅਮਿਤ ਸ਼ਾਹ ਵਰਕਰ ਸੰਮੇਲਨ ਨੂੰ ਕਰਨਗੇ ਸੰਬੋਧਿਤ
ਭਾਜਪਾ ਪ੍ਰਧਾਨ ਅਮਿਤ ਸ਼ਾਹ ਵਾਰਾਣਸੀ 'ਚ ਪੀ.ਐੱਮ. ਮੋਦੀ ਦੀ ਨਾਮਜ਼ਦਗੀ 'ਚ ਹਿੱਸਾ ਲੈਣਗੇ ਇਸ ਦੇ ਨਾਲ ਹੀ ਹੋਟਲ ਡੀ ਪੈਲੇਸ, ਕੈਂਟ 'ਚ ਵਰਕਰ ਸੰਮੇਲਨ ਨੂੰ ਸੰਬੋਧਿਤ ਕਰਨਗੇ। ਆਪਣੇ ਅਗਲੇ ਪ੍ਰੋਗਰਾਮ 'ਚ ਉਹ ਰਾਜਸਥਾਨ ਦੇ ਜਾਲੌਰ 'ਚ ਜਨਸਭਾ ਤੇ ਰਾਜਸਥਾਨ ਦੇ ਜੋਧਪੁਰ ਲੋਕ ਸਭਾ ਖੇਤਰ 'ਚ ਰੋਡ ਸ਼ੋਅ ਕਰਨਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਚੇਨਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ (ਆਈ. ਪੀ. ਐੱਲ. ਸੀਜ਼ਨ-12)
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/10
ਰੈਂਕਿੰਗ : ਫਾਰਮੂਲਾ ਵਨ ਵਰਲਡ ਚੈਂਪੀਅਨਸ਼ਿਪ-2019
ਕ੍ਰਿਕਟ : ਰਾਇਲ ਲੰਡਨ ਵਨ ਡੇ ਕੱਪ-2019
‘ਆਪ’ ਹੱਥੋਂ ਜਲਦ ਖੁੱਸ ਜਾਵੇਗਾ ਵਿਰੋਧੀ ਧਿਰ ਦਾ ਅਹੁਦਾ
NEXT STORY