ਨਵੀਂ ਦਿੱਲੀ— ਹਿਊਸਟਨ 'ਚ ਇਤਿਹਾਸਕ 'ਹਾਓਡੀ ਮੋਦੀ' ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ਨੂੰ ਸੰਬੋਧਿਤ ਕਰਨ ਲਈ ਨਿਊਯਾਰਕ ਪਹੁੰਚੇ। ਪੀ.ਐੱਮ. ਮੋਦੀ ਅੱਜ ਯੂ.ਐੱਨ.ਜੀ.ਏ. ਦੇ ਸਲਾਨਾ ਸੈਸ਼ਨ ਨੂੰ ਸੰਬੋਧਿਤ ਕਰਨਗੇ।
ਸ਼ਰਦ ਪਵਾਰ ਅੱਜ ਈ.ਡੀ. ਸਾਹਮਣੇ ਹੋਣਗੇ ਪੇਸ਼
ਈ.ਡੀ. ਸਾਹਮਣੇ ਹਾਜ਼ਰ ਹੋਣ ਦਾ ਇਰਾਦਾ ਜ਼ਾਹਿਰ ਕਰ ਚੁੱਕੇ ਰਾਕਾਂਪਾ ਪ੍ਰਮੁੱਖ ਸ਼ਰਦ ਪਵਾਰ ਨੇ ਵੀਰਵਾਰ ਨੂੰ ਪਾਰਟੀ ਵਰਕਰਾਂ ਨੂੰ ਇਥੇ ਕੇਂਦਰੀ ਏਜੰਸੀ ਦੇ ਦਫਤਰ ਨੇੜੇ ਨਾ ਆਉਣ ਤੇ ਇਹ ਯਕੀਨੀ ਕਰਨ ਨੂੰ ਕਿਹਾ ਹੈ ਕਿ ਲੋਕਾਂ ਨੂੰ ਅਸੁਵਿਧਾ ਨਾ ਹੋਵੇ।
ਚਾਰ ਵਿਧਾਨ ਸਭਾ ਸੀਟਾਂ ਲਈ ਉਪ ਚੋਣ ਦੀ ਵੋਟਾਂ ਦੀ ਗਿਣਤੀ ਅੱਜ
ਛੱਤੀਸਗੜ੍ਹ, ਕੇਰਲ ਤ੍ਰਿਪੁਰਾ ਅਤੇ ਉੱਤਰ ਪ੍ਰਦੇਸ਼ 'ਚ ਚਾਰ ਵਿਧਾਨ ਸÎਭਾ ਸੀਟਾਂ ਲਈ ਉਪ ਚੋਣਾਂ ਦੀ ਵੋਟਿੰਗ 23 ਸਤੰਬਰ ਨੂੰ ਹੋਈ ਸੀ। ਅੱਜ ਇਸ ਦੀ ਗਿਣਤੀ ਕੀਤੀ ਜਾਵੇਗੀ।
ਕਾਲਾ ਹਿਰਣ ਕੇਸ : ਅੱਜ ਜੋਧਪੁਰ ਕੋਰਟ 'ਚ ਸਲਮਾਨ ਖਾਨ ਦੀ ਪੇਸ਼ੀ
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਇਕ ਗੈਂਗਸਟਰ ਵੱਲੋਂ ਜਾਨ ਤੋਂ ਮਾਰਨ ਦੀ ਮਿਲੀ ਧਮਕੀ ਵਿਚਾਲੇ ਕਾਲਾ ਹਿਰਣ ਸ਼ਿਕਾਰ ਮਾਮਲੇ 'ਚ ਜੋਧਪੁਰ ਦੀ ਇਕ ਅਦਾਲਤ ਸਾਹਮਣੇ ਅੱਜ ਪੇਸ਼ ਹੋ ਸਕਦੇ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਫਾਰਮੂਲਾ ਵਨ : ਐੱਫ. ਆਈ. ਏ. ਐੱਫ.-1 ਵਰਲਡ ਚੈਂਪੀਅਨਸ਼ਿਪ
ਕਬੱਡੀ : ਪ੍ਰੋ ਕਬੱਡੀ ਲੀਗ-2019
ਕ੍ਰਿਕਟ : ਸ਼੍ਰੀਲੰਕਾ ਬਨਾਮ ਪਾਕਿਸਤਾਨ (ਪਹਿਲਾ ਵਨ ਡੇ ਮੈਚ)
KZF ਨੇ ਮੁੱਖ ਮੰਤਰੀ ਦੇ ਨਾਮ ਲਿਖੀ ਧਮਕੀ ਭਰੀ ਚਿੱਠੀ
NEXT STORY