ਨਵੀਂ ਦਿੱਲੀ — ਸੁਪਰੀਮ ਕੋਰਟ ਨਿਰਭਿਆ ਸਾਮੂਹਿਕ ਬਲਾਤਕਾਰ ਅਤੇ ਕਤਲ ਦੇ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਮੁਕੇਸ਼ ਕੁਮਾਰ ਸਿੰਘ ਦੀ ਰਹਿਮ ਪਟੀਸ਼ਨ ਅਸਵੀਕਾਰ ਕਰਨ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗੀ। ਜੱਜ ਆਰ ਭਾਨੂਮਤੀ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਏ.ਐੱਸ. ਬੋਪੰਨਾ ਦੀ ਬੈਂਚ ਮੁਕੇਸ਼ ਕੁਮਾਰ ਸਿੰਘ ਦੀ ਇਸ ਪਟੀਸ਼ਨ 'ਤੇ ਮੰਗਲਵਾਰ ਨੂੰ ਦੁਪਹਿਰ 12.30 ਵਜੇ ਸੁਣਵਾਈ ਕਰੇਗੀ।
ਪੀ.ਐੱਮ. ਮੋਦੀ ਅੱਜ ਕਰਨਗੇ ਨਾਗਪੁਰ ਮੈਟਰੋ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਐਕਵਾ-ਲਾਈਨ ਦੇ ਨਵੇਂ ਮੈਟਰੋ ਮਾਰਗ ਦਾ ਵੀਡੀਓ ਕਾਨਫਰੰਸਿੰਗ ਦੇਜ਼ਰੀਏ ਉਦਘਾਟਨ ਕਰਨਗੇ। ਐੱਮ.ਐੱਮ.ਆਰ.ਸੀ. ਵੱਲੋਂ ਅੱਜ ਇਥੇ ਜਾਰੀ ਪ੍ਰੈਸ ਰਿਪੋਰਟ ਮੁਤਾਬਕ ਐਕਵਾ ਲਾਈਨ ਦੇ ਪਹਿਲੇ ਪੜਾਅ 'ਚ ਲੋਕਮਾਨਯ ਨਗਰ ਤੋਂ ਸੀਤਾਬਲਡੀ ਤਕ 11 ਕਿਲੋਮੀਟਰ ਦੀ ਦੂਰੀ 'ਚ 6 ਮੈਟਰੋ ਸਟੇਸ਼ਨ ਹੋਣਗੇ। ਲੋਕਮਾਨਯ ਨਗਰ ਤੋਂ ਸੀਤਾਬਲਡੀ ਵਿਚਾਲੇ ਵਿਦਿਅਕ ਅਦਾਰਿਆਂ, ਉਦਯੋਗਿਕ ਖੇਤਰਾਂ ਅਤੇ ਹੋਰ ਭੀੜ੍ਹ ਭਰੇ ਰਿਹਾਇਸ਼ੀ ਕਲੋਨੀਆਂ ਨੂੰ ਮੈਟਰੋ ਦਾ ਲਾਭ ਮਿਲੇਗਾ।
ਐੱਨ.ਸੀ.ਸੀ. ਕੈਡਿਟ ਰੈਲੀ ਨੂੰ ਸੰਬੋਧਿਤ ਕਰਨਗੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਥੇ ਰਾਸ਼ਟਰੀ ਕੈਡੇਟ ਕੋਰ ਦੀ ਰੈਲੀ ਨੂੰ ਸੰਬੋਧਿਤ ਕਰਨਗੇ। ਮੋਦੀ ਕਰਿਯੱਪਾ ਗ੍ਰਾਉਂਡ 'ਚ ਕੈਡੇਟ ਦੇ ਮਾਰਚ ਪਾਸਟ ਦੀ ਘੁੰਢ ਚੁਕਾਈ ਕਰਨਗੇ ਅਤੇ ਸਲਾਮੀ ਲੈਣਗੇ। ਇਸ ਮੌਕੇ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾਵੇਗਾ। ਜਿਸ 'ਚ ਕੈਡੇਟ ਆਪਣੇ ਹੁਨਰ ਦਾ ਪ੍ਰਦਰਸ਼ਨ ਸੰਗੀਤ ਨਾਚ ਆਦਿ ਦੇ ਜ਼ਰੀਏ ਕਰਨਗੇ।
ਤੀਜੇ ਅੰਤਰਰਾਸ਼ਟਰੀ ਆਲੂ ਸੰਮੇਲਨ ਨੂੰ ਸੰਬੋਧਿਤ ਕਰਨਗੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਗਾਂਧੀਨਗਰ 'ਚ ਹੋਣ ਵਾਲੇ ਤੀਜੇ ਅੰਤਰਰਾਸ਼ਟਰੀ ਆਲੂ ਸੰਮੇਲਨ ਨੂੰ ਸੰਬੋਧਿਤ ਕਰਨਗੇ। ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਸੰਮੇਲਨ 'ਚ ਹਿੱਸਾ ਲੈਣ ਵਾਲੇ ਨੁਮਾਇੰਦਿਆਂ ਤੋਂ ਆਲੂ ਦੇ ਖੇਤਰ 'ਚ ਸੋਧ ਤੇ ਖੋਜ ਅਤੇ ਉਸ ਦੇ ਵਪਾਰ ਦੇ ਮੌਕਿਆਂ ਦਾ ਜਾਇਜਾ ਲੈਣਗੇ ਅਤੇ ਆਉਣ ਵਾਲੇ ਦਹਾਕਿਆਂ ਲਈ ਇਕ ਰੋਡਮੈਪ ਦੀ ਰੂਪ ਰੇਖਾ ਵੀ ਪੇਸ਼ ਕਰਨਗੇ। ਗਲੋਬਲ ਕਾਨਕਲੇਵ ਹਰ 10 ਸਾਲ 'ਚ ਆਯੋਜਿਤ ਕੀਤਾ ਜਾਂਦਾ ਹੈ।
ਮੱਧ ਖੇਤਰੀ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ ਕਰਨੇ ਸ਼ਾਹ
ਮੱਧ ਖੇਤਰੀ ਪ੍ਰੀਸ਼ਦ ਦੀ 22ਵੀਂ ਬੈਠਕ ਅੱਜ ਛੱਤੀਸਗੜ੍ਹ ਦੇ ਰਾਏਪੁਰ 'ਚ ਹੋਵੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਇਕ ਦਿਨਾਂ ਬੈਠਕ ਦੀ ਪ੍ਰਧਾਨਗੀ ਕਰਨਗੇ ਜਿਸ 'ਚ ਉੱਤਰ ਪ੍ਰਦੇਸ਼, ਮੱਖ ਪ੍ਰਦੇਸ਼, ਉੱਤਰਾਖੰਡ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਅਤੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ।
ਰਾਹੁਲ ਗਾਂਧੀ ਅੱਜ ਜੈਪੁਰ 'ਚ ਕਰਨਗੇ ਜਨਸਭਾ
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਖਿਲਾਫ ਆਯੋਜਿਤ ਨੌਜਵਾਨ ਰੈਲੀ ਨੂੰ ਸੰਬੋਧਿਤ ਕਰਨਗੇ। ਇਹ ਰੈਲੀ 11 ਵਜੇ ਅਲਬਰਟ ਹਾਲ ਰਾਮਨਿਵਾਸ ਬਾਗ 'ਚ ਆਯੋਜਿਤ ਹੋਵੇਗੀ। ਗਾਂਧੀ ਨਗਰ 'ਚ ਬੇਰੋਜ਼ਗਾਰੀ, ਮਹਿੰਗਾਈ, ਰੋਜ਼ਗਾਰ ਅਤੇ ਆਰਥਿਕ ਮੰਦੀ ਵਰਗੇ ਮੁੱਦਿਆਂ 'ਤੇ ਗੱਲ ਕਰਨਗੇ।
ਭੋਪਾਲ ਗੈਸ ਕਾਂਡ - ਕੇਂਦਰ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
ਸੁਪਰੀਮ ਕੋਰਟ ਦੀ ਪੰਜ ਮੈਂਬਰੀ ਸੰਵਿਧਾਨ ਬੈਂਚ 1984 ਦੀ ਭੋਪਾਲ ਗੈਸ ਤ੍ਰਾਸਦੀ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਅਮਰੀਕਾ ਸਥਿਤ ਯੂਨੀਅਨ ਕਾਰਬਾਇਡ ਕਾਰਪੋਰੇਸ਼ਨ ਦੀ ਉੱਤਰਾਧਿਕਾਰੀ ਫਰਮ, ਹੁਣ ਇਸ ਦੀ ਮਾਲਿਕ ਡਾਉ ਕੈਮਿਕਲਸ ਹੈ, ਤੋਂ 7844 ਕਰੋੜ ਦੀ ਵਾਧੂ ਰਾਸ਼ੀ ਦਿਵਾਉਣ ਲਈ ਕੇਂਦਰ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2019/20
ਕ੍ਰਿਕਟ : ਜ਼ਿੰਬਾਬਵੇ ਬਨਾਮ ਸ਼੍ਰੀਲੰਕਾ (ਦੂਜਾ ਟੈਸਟ ਮੈਚ, ਦੂਜਾ ਦਿਨ)
ਕ੍ਰਿਕਟ : ਅੰਡਰ-19 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ-2020
ਬੈਡਮਿੰਟਨ : ਪ੍ਰੀਮੀਅਰ ਲੀਗ ਬੈਡਮਿੰਟਨ ਟੂਰਨਾਮੈਂਟ-2020
ਕੋਰੋਨਾ ਵਾਇਰਸ : ਏਅਰਪੋਰਟ ਅਥਾਰਿਟੀ ਸੁਚੇਤ, ਟੀਮ ਅੱਜ ਕਰੇਗੀ ਦੌਰਾ
NEXT STORY