ਨਵੀਂ ਦਿੱਲੀ— ਉੱਤਰ ਪ੍ਰਦੇਸ਼ 'ਚ ਆਪਣੀ ਪਰੰਪਰਾਗਤ ਅਮੇਠੀ ਸੀਟ ਤੋਂ ਇਲਾਵਾ ਕੇਰਲ 'ਚ ਵਾਇਨਾਡ ਸੰਸਦੀ ਖੇਤਰ ਤੋਂ ਵੀ ਚੋਣ ਲੜ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀਰਵਾਰ ਨੂੰ ਸਵੇਰੇ ਸਾਢੇ ਗਿਆਰ੍ਹਾ ਵਜੇ ਆਪਣੀ ਨਾਮਜ਼ਦਗੀ ਦਾਖਿਲ ਕਰਨਗੇ। ਇਸ ਦੌਰਾਨ ਉਨ੍ਹਾਂ ਦੀ ਭੈਣ ਤੇ ਪੂਰਬੀ ਉੱਤਰ ਪ੍ਰਦੇਸ਼ ਲਈ ਕਾਂਗਰਸ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਮੌਜੂਦ ਰਹਿਣਗੀ।
ਸਮ੍ਰਿਤੀ ਇਰਾਨੀ ਅਮੇਠੀ ਦੌਰੇ 'ਤੇ
ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਅੱਜ ਅਮੇਠੀ ਦੇ ਇਕ ਦਿਨਾਂ ਦੌਰੇ 'ਤੇ ਆ ਰਹੀ ਹਨ। ਭਾਜਪਾ ਅਮੇਠੀ ਲੋਕ ਸਭਾ ਖੇਤਰ ਦੇ ਕਨਵੀਨਰ ਰਾਜੇਸ਼ ਅਗ੍ਰਹਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਸਮ੍ਰਿਤੀ ਇਰਾਨੀ ਅਮੇਠੀ ਸੰਸਦੀ ਖੇਤਰ ਦੇ ਪਰਸ਼ਦੇਪੁਰ 'ਚ ਅੱਜ ਭਾਜਪਾ ਕਿਸਾਨ ਮੋਰਚਾ ਵੱਲੋਂ ਆਯੋਜਿਤ ਰੈਲੀ ਨੂੰ ਸੰਬੋਧਿਤ ਕਰਨਗੀ।
ਰਾਮਰਾਜ 'ਚ ਸੀ.ਐੱਮ. ਯੋਗੀ ਦੀ ਰੈਲੀ ਅੱਜ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਬਿਜਨੌਰ ਲੋਕ ਸਭਾ ਖੇਤਰ 'ਚ ਰਾਮਰਾਜ 'ਚ ਦੁਪਹਿਰ 2 ਵਜੇ ਜਨ ਸਭਾ ਨੂੰ ਸੰਬੋਧਿਤ ਕਰਨਗੇ। ਭਾਜਪਾ ਦੇ ਮੀਰਾਪੁਰ, ਪੁਰਕਾਜੀ ਤੇ ਹਸਤਿਨਾਪੁਰ ਵਿਧਾਨ ਸਭਾ ਦੇ ਵਰਕਰ ਇਸ ਜਨ ਸਭਾ 'ਚ ਇਕੱਠੇ ਹੋਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਦਿੱਲੀ ਕੈਪੀਟਲਸ (ਆਈ. ਪੀ. ਐੱਲ. ਸੀਜ਼ਨ-12)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਫੁੱਟਬਾਲ : ਹੀਰੋ ਸੁਪਰ ਕੱਪ-2019 ਫੁੱਟਬਾਲ ਟੂਰਨਾਮੈਂਟ
ਕਿਰਨ ਬੇਦੀ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਉਣਾ ਚਾਹੁੰਦੀ ਹੈ ਭਾਜਪਾ
NEXT STORY