ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਫਰੈਂਚ ਗੁਏਨਾ ਦੇ ਪੁਲਾੜ ਕੇਂਦਰ ਤੋਂ ਆਪਣੇ 40ਵੇਂ ਸੰਚਾਰ ਸੈਟੇਲਾਈਟ ਜੀਸੈੱਟ-31 ਨੂੰ ਅੱਜ ਲਾਂਚ ਕਰਨ ਲਈ ਤਿਆਰ ਹੈ। ਪੁਲਾੜ ਏਜੰਸੀ ਅਨੁਸਾਰ ਸੈਟੇਲਾਈਟ ਦਾ ਜੀਵਨਕਾਲ 15 ਸਾਲ ਦਾ ਹੈ। ਜਮਾਤ ਦੇ ਅੰਦਰ ਮੌਜੂਦ ਕੁਝ ਸੈਟੇਲਾਈਟਾਂ 'ਤੇ ਓਪਰੇਟਿੰਗ ਸੰਬੰਧੀ ਸੇਵਾਵਾਂ ਨੂੰ ਜਾਰੀ ਰੱਖਣ 'ਚ ਇਹ ਸੈਟੇਲਾਈਟ ਮਦਦ ਮੁਹੱਈਆ ਕਰੇਗਾ ਅਤੇ ਜਿਓਸਟੇਸ਼ਨਰੀ ਜਮਾਤ 'ਚ ਕੇਯੂ-ਬੈਂਡ ਟਰਾਂਸਪੋਂਡਰ ਦੀ ਸਮਰੱਥਾ ਵਧਾਏਗਾ।
ਜੇ.ਐਨ.ਯੂ. ਦੇਸ਼ਦਰੋਹ ਮਾਮਲੇ 'ਚ ਸੁਣਵਾਈ ਅੱਜ
ਜੇ.ਐਨ.ਯੂ. ਦੇਸ਼ਦਰੋਹ ਮਾਮਲੇ 'ਚ ਪੇਸ਼ ਕੀਤੀ ਗਈ ਚਾਰਜ ਸ਼ੀਟ ਨੂੰ ਦਿੱਲੀ ਪੁਲਸ ਨੂੰ ਦਿੱਲੀ ਸਰਕਾਰ ਨੇ ਹਾਲੇ ਤਕ ਮਨਜ਼ੂਰੀ ਨਹੀਂ ਦਿੱਤੀ ਹੈ। ਇਹ ਫਾਈਲ ਮੰਤਰੀ ਸਤੇਂਦਰ ਜੈਨ ਕੋਲ ਹੈ। ਇਸ ਮਾਮਲੇ ਦੀ ਸੁਣਵਾਈ ਪਟਿਆਲਾ ਹਾਊਸ ਕੋਰਟ 'ਚ ਅੱਜ ਹੋਵੇਗੀ।
ਮਨੀ ਲਾਂਡਰਿੰਗ ਮਾਮਲੇ 'ਚ ਈ.ਡੀ. ਸਾਹਮਣੇ ਪੇਸ਼ ਹੋ ਸਕਦੇ ਹਨ ਵਾਡਰਾ
ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ 'ਚ ਬੁੱਧਵਾਰ ਈ. ਡੀ. ਸਾਹਮਣੇ ਪੇਸ਼ ਹੋ ਸਕਦੇ ਹਨ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਇਹ ਮਾਮਲਾ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਜਾਇਦਾਦ ਰੱਖਣ ਨਾਲ ਸਬੰਧਤ ਹੈ।
ਅੱਜ ਤੋਂ ਖੁੱਲ੍ਹੇਗਾ ਰਾਸ਼ਟਰਪਤੀ ਭਵਨ ਦਾ ਮੁਗਲ ਗਾਰਡਨ
ਰਾਜਧਾਨੀ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਦਾ ਮਸ਼ਹੂਰ ਮੁਗਲ ਗਾਰਡਨ ਅੱਜ ਤੋਂ ਆਮ ਜਨਤਾ ਲਈ ਖੁੱਲ੍ਹ ਜਾਵੇਗਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਰੰਗ ਬਿਰੰਗੇ ਫੁੱਲ ਖਿੱਚ ਦਾ ਕੇਂਦਰ ਰਹਿਣਗੇ। ਇਹ ਗਾਰਡਨ 6 ਫਰਵਰੀ ਤੋਂ 10 ਫਰਵਰੀ ਤਕ ਲੋਕਾਂ ਲਈ ਖੁੱਲ੍ਹਾ ਰਹੇਗਾ ਤੇ ਇਸ 'ਚ 70 ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨੂੰ ਦੇਖਣ ਦਾ ਮੌਕਾ ਮਿਲੇਗਾ।
ਰਾਹੁਲ ਓਡੀਸ਼ਾ 'ਚ ਕਰਨਗੇ ਰੈਲੀ
ਆਮ ਚੋਣਾਂ ਦਾ ਸਮਾਂ ਕਰੀਬ ਆ ਗਿਆ ਹੈ ਤੇ ਸਿਆਸੀ ਦਲਾਂ ਵਿਚਾਲੇ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਇਸੇ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਓਡੀਸ਼ਾ 'ਚ ਦੋ ਰੈਲੀਆਂ ਕਰਨਗੇ ਤੇ ਜਨ ਸਭਾ ਨੂੰ ਸੰਬੋਧਿਤ ਕਰਨਗੇ। ਇਹ ਉਨ੍ਹਾਂ ਦੀ ਇਸ ਸਾਲ ਦੀ ਦੂਜੀ ਯਾਤਰਾ ਹੋਵੇਹੀ।
ਸਬਰੀਮਾਲਾ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਕੇਰਲ ਦੀਆਂ 4 ਔਰਤਾਂ ਰੇਸ਼ਮਾ ਸੀ. ਵੀ., ਸ਼ਾਂਤੀਲਾ, ਬਿੰਦੂ ਏ ਅਤੇ ਕਨਕ ਦੁਰਗਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਪਿਛਲੇ ਸਾਲ ਸਤੰਬਰ 'ਚ ਸਬਰੀਮਾਲਾ ਮੰਦਰ ਸਬੰਧੀ ਆਏ ਇਤਿਹਾਸਕ ਫੈਸਲੇ ਦੇ ਸਮਰਥਨ 'ਚ ਦਖਲ ਦੇਣ ਦੀ ਅਪੀਲ ਕੀਤੀ ਹੈ। ਇਸ ਫੈਸਲੇ 'ਚ ਕੇਰਲ ਦੇ ਸਬਰੀਮਾਲਾ ਮੰਦਰ 'ਚ 10 ਤੋਂ 50 ਸਾਲ ਤੱਕ ਦੀਆਂ ਔਰਤਾਂ ਨੂੰ ਵੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਸੁਪਰੀਮ ਕੋਰਟ ਅੱਜ (ਬੁੱਧਵਾਰ) ਤੋਂ ਇਸ ਫੈਸਲੇ ਖਿਲਾਫ ਨਜ਼ਰਸਾਨੀ ਪਟੀਸ਼ਨਾਂ 'ਤੇ ਸੁਣਵਾਈ ਕਰੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਮਹਿਲਾ ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਪਹਿਲਾ ਟੀ-20)
ਕ੍ਰਿਕਟ : ਸੌਰਾਸ਼ਟਰ ਬਨਾਮ ਵਿਦਰਭ (ਰਣਜੀ ਟਰਾਫੀ ਫਾਈਨਲ)
ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਪਹਿਲਾ ਟੀ-20)
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਪਾਕਿਸਤਾਨ (ਤੀਜਾ ਟੀ-20 ਮੈਚ,)
ਗਾਬੜੀਆ ਨੇ ਕੱਢੀ ਟਕਸਾਲੀਆਂ ਦੀ ਹਵਾਂ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY