ਲੁਧਿਆਣਾ (ਖੁਰਾਣਾ)– ਪੰਜਾਬ 'ਚ ਇਕ ਬੇਹੱਦ ਭਿਆਨਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਮਹਾਨਗਰੀ ਲੁਧਿਆਣਾ ਦੇ ਉਦਯੋਗਿਕ ਇਲਾਕੇ ਗਿਆਸਪੁਰਾ ਦੇ ਅੰਬੇਡਕਰ ਨਗਰ ’ਚ ਦੇਸੀ ਗੈਸ ਸਿਲੰਡਰ ਫਟਣ ਕਾਰਨ ਪਤੀ-ਪਤਨੀ ਸਮੇਤ 2 ਬੱਚੇ ਬੁਰੀ ਤਰ੍ਹਾਂ ਨਾਲ ਅੱਗ ’ਚ ਝੁਲਸ ਜਾਣ ਦੀ ਦਰਦਨਾਕ ਖ਼ਬਰ ਮਿਲੀ ਹੈ।
ਦੱਸਿਆ ਜਾ ਰਿਹਾ ਹੈ ਉਕਤ ਖੌਫਨਾਕ ਹਾਦਸੇ ਦੀ ਲਪੇਟ ’ਚ ਆਉਣ ਕਾਰਨ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਇਲਾਕਾ ਵਾਸੀਆਂ ਵਲੋਂ ਇਲਾਜ ਲਈ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਪਰ ਚਾਰੇ ਪਰਿਵਾਰਕ ਮੈਂਬਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਚੰਡੀਗੜ੍ਹ ਸਥਿਤ ਪੀ.ਜੀ.ਆਈ. ਹਸਪਤਾਲ ਲਈ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਜੰਗਲਾਂ 'ਚ ਛੱਡ ਰਹੇ 'ਡੌਂਕਰ', ਤਸ਼ੱਦਦ ਐਨਾ ਕਿ ਮੂੰਹੋਂ ਮੰਗ ਰਹੇ ਮੌਤ ਦੀ 'ਭੀਖ਼'
ਇਕ ਮਹਿਲਾ ਮੁਤਾਬਕ ਕਿਰਾਏ ਦੇ ਮਕਾਨ ’ਚ ਰਹਿਣ ਵਾਲਾ ਕ੍ਰਿਸ਼ਨ ਪੰਡਿਤ ਬਾਜ਼ਾਰ ’ਚੋਂ ਛੋਟਾ ਦੇਸੀ ਗੈਸ ਸਿਲੰਡਰ ਭਰਵਾ ਕੇ ਲਿਆਇਆ ਸੀ। ਇਸ ਦੌਰਾਨ ਜਿਉਂ ਹੀ ਉਹ ਖਾਣਾ ਬਣਾਉਣ ਲਈ ਉਸ ਦੀ ਪਤਨੀ ਸੀਮਾ ਨੇ ਚੁੱਲ੍ਹਾ ਬਾਲਿਆ ਤਾਂ ਇਸ ਦੌਰਾਨ ਇਕਦਮ ਕਮਰੇ ’ਚ ਅੱਗ ਦੀਆਂ ਭਿਆਨਕ ਲਪਟਾਂ ਭੜਕ ਉੱਠੀਆਂ ਅਤੇ ਦੇਖਦੇ ਹੀ ਦੇਖਦੇ ਧਮਾਕੇ ਨਾਲ ਗੈਸ ਸਿਲੰਡਰ ਫਟ ਗਿਆ।
ਪਰਿਵਾਰ ਵੱਲੋਂ ਬਚਾਅ ਲਈ ਚੀਕਾਂ-ਪੁਕਾਰਾਂ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਮੌਕੇ ’ਤੇ ਪੁੱਜੇ ਇਲਾਕਾ ਵਾਸੀਆਂ ਨੇ ਕਿਸੇ ਤਰ੍ਹਾਂ ਸਿਲੰਡਰ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ ਅਤੇ ਬੁਰੀ ਤਰ੍ਹਾਂ ਨਾਲ ਝੁਲਸੇ ਕ੍ਰਿਸ਼ਨ ਪੰਡਿਤ, ਸੀਮਾ ਦੇਵੀ, ਸ਼ਿਵਮ ਅਤੇ ਸ਼ਿਵਾਨੀ ਜੋ ਕਿ ਲਗਭਗ 65 ਫੀਸਦੀ ਤੱਕ ਅੱਗ ਦੀਆਂ ਲਪਟਾਂ ’ਚ ਝੁਲਸ ਚੁਕੇ ਸਨ, ਨੂੰ ਹਸਪਤਾਲ ਪਹੁੰਚਾਇਆ।
ਉਥੇ ਇਲਾਕੇ ’ਚ ਹੋਏ ਭਿਆਨਕ ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਗੈਸ ਮਾਫੀਆ ਵੱਲੋਂ ਇਲਾਕੇ ’ਚ ਖੁੱਲ੍ਹੇਆਮ ਮੌਤ ਦਾ ਕਾਲਾ ਕਾਰੋਬਾਰ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ; ਭੋਗ ਤੋਂ ਪਰਤਦੇ ਪਤੀ-ਪਤਨੀ ਦੀ ਥਾਈਂ ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਵਪਾਰੀ ਨਾਲ ਹੋ ਗਈ 4.35 ਕਰੋੜ ਦੀ ਠੱਗੀ, ਤਰੀਕਾ ਅਜਿਹਾ ਕਿ ਨਹੀਂ ਹੋਵੇਗਾ ਯਕੀਨ
NEXT STORY