ਫਿਰੋਜ਼ਪੁਰ (ਮਲਹੋਤਰਾ)- ਕਿਸਾਨ ਜਥੇਬੰਦੀਆਂ ਦੀ ਪੰਜਾਬ ਬੰਦ ਦੀ ਕਾਲ ਦਾ ਅਸਰ ਇਕ ਵਾਰ ਫਿਰ ਰੇਲ ਮੰਡਲ ਫਿਰੋਜ਼ਪੁਰ ’ਚ ਕਾਫੀ ਹੱਦ ਤੱਕ ਦੇਖਣ ਨੂੰ ਮਿਲਿਆ। ਕਿਸਾਨਾਂ ਵੱਲੋਂ ਸੋਮਵਾਰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੀ ਗਈ ਹੜਤਾਲ ਕਾਰਨ ਜਿੱਥੇ ਦਰਜਨਾਂ ਰੇਲਗੱਡੀਆਂ ਰੱਦ ਕਰਨੀਆਂ ਪਈਆਂ, ਉੱਥੇ ਹੀ ਰੇਲ ਮੰਡਲ ਨੂੰ ਰੱਦ ਕੀਤੀਆਂ ਗਈਆਂ ਗੱਡੀਆਂ ਵਜੋਂ ਲੱਖਾਂ ਰੁਪਏ ਦਾ ਟਿਕਟ ਰਿਫੰਡ ਵੀ ਜਾਰੀ ਕਰਨਾ ਪਿਆ।
ਇਹ ਵੀ ਪੜ੍ਹੋ- ਪੁਲਸ ਲਾਈਨ ’ਚ ਬੁਲਾਈ ਗਈ ਭਾਰੀ ਪੁਲਸ ਫੋਰਸ ; ਡੱਲੇਵਾਲ ਨੂੰ ਲਿਆਂਦਾ ਜਾ ਸਕਦੈ ਹਸਪਤਾਲ
ਡੀ.ਆਰ.ਐੱਮ. ਸੰਜੈ ਸਾਹੂ ਨੇ ਦੱਸਿਆ ਕਿ ਮੇਲ/ਐਕਸਪ੍ਰੈੱਸ ’ਚ ਰੱਦ ਹੋਈਆਂ 982 ਰਿਜ਼ਰਵ ਟਿਕਟਾਂ ਵਜੋਂ ਮੁਸਾਫਰਾਂ ਨੂੰ 6,40,350 ਰੁਪਏ ਦਾ ਰਿਫੰਡ ਜਾਰੀ ਕੀਤਾ ਗਿਆ ਹੈ ਜਦਕਿ ਪੈਸੇਂਜਰ ਰੇਲਗੱਡੀਆਂ ਦੇ ਲਈ 28 ਮੁਸਾਫਰਾਂ ਨੂੰ 11,020 ਰੁਪਏ ਦਾ ਰਿਫੰਡ ਦਿੱਤਾ ਗਿਆ ਹੈ। ਕੁੱਲ ਰੱਦ ਹੋਈਆਂ 1,010 ਟਿਕਟਾਂ ਦੇ ਲਈ 6 ਲੱਖ 51 ਹਜ਼ਾਰ 370 ਰੁਪਏ ਦਾ ਰਿਫੰਡ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਲਾਈਨ ’ਚ ਬੁਲਾਈ ਗਈ ਭਾਰੀ ਪੁਲਸ ਫੋਰਸ ; ਡੱਲੇਵਾਲ ਨੂੰ ਲਿਜਾਇਆ ਜਾ ਸਕਦੈ ਹਸਪਤਾਲ
NEXT STORY