ਚੰਡੀਗੜ੍ਹ (ਸੰਦੀਪ)-ਸੰਸਦ ਮੈਂਬਰ ਤੇ ਕਾਂਗਰਸੀ ਆਗੂ ਰਵਨੀਤ ਬਿੱਟੂ ਨੇ ਉਨ੍ਹਾਂ ਖਿਲਾਫ ਧਾਰਾ-144 ਦੀ ਉਲੰਘਣਾ 'ਤੇ ਦਰਜ ਕੇਸ ਦੇ ਮਾਮਲੇ 'ਚ ਜ਼ਿਲਾ ਅਦਾਲਤ 'ਚ ਪਿਛਲੀ ਸੁਣਵਾਈ 'ਤੇ ਗੈਰ-ਹਾਜ਼ਰ ਰਹਿਣ ਕਾਰਨ ਐਫੀਡੇਵਿਟ ਸੌਂਪਿਆ ਹੈ। ਇਸ 'ਤੇ ਅਦਾਲਤ ਨੇ ਬਿੱਟੂ ਖਿਲਾਫ ਸ਼ੁਰੂ ਕੀਤੀ ਕਾਰਵਾਈ ਰੋਕ ਦਿੱਤੀ ਹੈ।
ਐਫੀਡੇਵਿਟ 'ਚ ਬਿੱਟੂ ਨੇ ਕਿਹਾ ਸੀ ਕਿ ਕੇਸ ਦੀ ਸੁਣਵਾਈ ਤੋਂ ਗੈਰ-ਹਾਜ਼ਰ ਰਹਿਣ ਦੀ ਉਨ੍ਹਾਂ ਦੀ ਕੋਈ ਮਨਸ਼ਾ ਨਹੀਂ ਸੀ, ਉਦੋਂ ਉਹ ਕੁਝ ਸਿਆਸੀ ਬੈਠਕਾਂ 'ਚ ਰੁੱਝੇ ਹੋਣ ਕਾਰਨ ਨਹੀਂ ਆ ਸਕੇ ਸਨ। ਉਨ੍ਹਾਂ ਅਗਲੀ ਵਾਰ ਅਜਿਹਾ ਨਾ ਹੋਣ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੀ ਸੁਣਵਾਈ 'ਤੇ ਅਦਾਲਤ 'ਚ ਦਾਇਰ ਪਟੀਸ਼ਨ 'ਚ 6 ਸਾਲ ਪਹਿਲਾਂ ਦਰਜ ਮਾਮਲੇ ਸਮੇਂ ਸ਼ਹਿਰ 'ਚ ਧਾਰਾ-144 ਲਾਗੂ ਹੋਣ ਦਾ ਪਰੂਫ ਮੰਗਿਆ ਸੀ। ਅਦਾਲਤ ਨੇ ਪਟੀਸ਼ਨ 'ਤੇ ਪੁਲਸ ਨੂੰ ਨੋਟਿਸ ਜਾਰੀ ਕੀਤਾ ਸੀ। ਇਸ 'ਤੇ ਪੁਲਸ 10 ਨਵੰਬਰ ਨੂੰ ਜਵਾਬ ਦਾਇਰ ਕਰ ਚੁੱਕੀ ਹੈ।
ਸ਼ਾਰਪ ਸ਼ੂਟਰ ਹਰਦੀਪ ਸ਼ੇਰਾ ਅਦਾਲਤ 'ਚ ਪੇਸ਼, 17 ਤੱਕ ਪੁਲਸ ਰਿਮਾਂਡ
NEXT STORY