ਮੋਗਾ/ਲੁਧਿਆਣਾ (ਪਵਨ ਗਰੋਵਰ/ ਆਜ਼ਾਦ/ ਗੋਪੀ/ਪੰਕਜ)-ਪੰਜਾਬ 'ਚ ਹਿੰਦੂ ਆਗੂਆਂ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਵੱਲੋਂ ਬੀਤੇ ਕੱਲ ਕਾਬੂ ਕੀਤੇ ਗਏ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਨੂੰ ਕੱਲ ਦੇਰ ਸ਼ਾਮ ਪੁਲਸ ਮੋਗਾ ਲੈ ਆਈ, ਜਿਸ ਨੂੰ ਮੋਗਾ ਵਿਖੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਕਿ ਉਸ ਨੂੰ 17 ਨਵੰਬਰ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਪੁਲਸ, ਖੁਫੀਆ ਵਿਭਾਗ ਅਤੇ ਕੇਂਦਰ ਦੀਆਂ ਵੱਖ-ਵੱਖ ਏਜੰਸੀਆਂ ਵੱਲੋਂ ਸ਼ੇਰਾ ਕੋਲੋਂ ਕੀਤੀ ਜਾਣ ਵਾਲੀ ਪੁੱਛਗਿੱਛ ਲਈ ਇਕ ਵਿਸ਼ੇਸ਼ ਖਰੜਾ ਤਿਆਰ ਕੀਤਾ ਗਿਆ ਹੈ ਅਤੇ ਪੁਲਸ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਰਮਨਦੀਪ ਦੇ ਫੜੇ ਜਾਣ ਤੋਂ ਬਾਅਦ ਸ਼ੇਰਾ ਨੂੰ ਆਪਣੇ-ਆਪ ਅਤੇ ਰਮਨਦੀਪ 'ਤੇ ਲੋੜ ਤੋਂ ਵੱਧ ਵਿਸ਼ਵਾਸ ਸੀ ਕਿਉਂਕਿ ਉਨ੍ਹਾਂ ਨੇ ਕਸਮ ਖਾਦੀ ਸੀ ਕਿ ਜੇਕਰ ਕੋਈ ਫੜਿਆ ਜਾਵੇਗਾ ਤਾਂ ਇਕ-ਦੂਜੇ ਦਾ ਨਾਂ ਨਹੀਂ ਦੱਸੇਗਾ, ਜਿਸ ਕਾਰਨ ਸ਼ੇਰਾ ਨੇ ਪੁਲਸ ਦੀ ਕੋਈ ਬਹੁਤੀ ਪ੍ਰਵਾਹ ਨਹੀਂ ਕੀਤੀ ਪਰ ਆਖਿਰਕਾਰ ਸ਼ੇਰਾ ਪੁਲਸ ਦੇ ਹੱਥ ਆ ਗਿਆ।
ਰਮਨਦੀਪ ਨੇ ਪੁਲਸ ਨੂੰ ਦੱਸਿਆ ਕਿ ਸ਼ੇਰਾ ਖੰਨਾ ਅਤੇ ਅਮਲੋਹ ਇਲਾਕੇ ਦਾ ਰਹਿਣ ਵਾਲਾ ਹੈ, ਜੋ ਕਿ ਜਿਮ ਦਾ ਸ਼ੌਕੀਨ ਹੋਣ ਦੇ ਨਾਲ-ਨਾਲ ਉਸ ਦੇ ਪੈਰ 'ਚ ਚਾਂਦੀ ਦਾ ਕੜਾ ਅਤੇ ਮੋਢੇ 'ਤੇ ਟੈਟੂ ਬਣਾਇਆ ਹੈ। ਇਸ ਸੁਰਾਗ ਦਾ ਪਤਾ ਲੱਗਣ ਤੋਂ ਬਾਅਦ ਪੁਲਸ ਨੇ ਹਰਦੀਪ ਸਿੰਘ ਸ਼ੇਰਾ ਨੂੰ ਕਾਬੂ ਕਰ ਲਿਆ।
ਹਰਦੀਪ ਸਿੰਘ ਸ਼ੇਰਾ ਨੂੰ ਕਤਲ ਕਰਨ ਲਈ ਵਰਤਿਆ ਜਾਣ ਵਾਲਾ ਅਸਲਾ ਅਤੇ ਵ੍ਹੀਕਲ ਹਰੇਕ ਵਾਰ ਨਵਾਂ ਲੈਣ ਦਾ ਹੁਕਮ ਵਿਦੇਸ਼ 'ਚ ਬੈਠੇ ਅੱਤਵਾਦੀ ਆਕਾਵਾਂ ਕੋਲੋਂ ਹੋਇਆ ਸੀ ਅਤੇ ਇਸ ਮੰਤਵ ਲਈ ਸ਼ੇਰਾ ਨੂੰ 4500 ਡਾਲਰ ਮਿਲਦੇ ਸਨ ਤਾਂ ਜੋ ਹਰੇਕ ਕਤਲ ਕਰਨ ਤੋਂ ਬਾਅਦ ਉਹ ਪੁਰਾਣਾ ਅਸਲਾ ਅਤੇ ਪੁਰਾਣਾ ਵ੍ਹੀਕਲ ਗਾਇਬ ਕਰ ਕੇ ਦੂਜੀ ਘਟਨਾ ਨੂੰ ਅੰਜਾਮ ਦੇਣ ਲਈ ਨਵਾਂ ਅਸਲਾ ਅਤੇ ਵ੍ਹੀਕਲ ਲਵੇ ਪਰ ਵੱਧ ਪੈਸੇ ਬਣਾਉਣ ਦੀ ਲਾਲਸਾ ਕਾਰਨ ਸ਼ੇਰਾ ਨੇ ਪੁਰਾਣੇ ਅਸਲੇ ਨਾਲ ਹੀ ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ।
ਕਿਸਾਨੀ ਕਰਜ਼ੇ ਮੁਆਫ਼ੀ ਵਾਲਾ ਫੈਸਲਾ ਸਰਕਾਰ ਕਿਸੇ ਸਿਰੇ ਨਹੀਂ ਲਾ ਸਕੀ
NEXT STORY