ਚੰਡੀਗੜ੍ਹ (ਅੰਕੁਰ, ਰਮਨਜੀਤ) : ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਪੰਜਾਬ ਸਰਕਾਰ ਨੇ ਪੂਰੇ ਸੂਬੇ 'ਚ ਜਾਇਦਾਦ ਦੀ ਰਜਿਸਟਰੀ ਆਨਲਾਈਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹੁਣ ਰਜਿਸਟਰੀ ਨਾਲ ਜੁੜੇ ਜਿੰਨੇ ਵੀ ਕੰਮ ਹਨ, ਉਹ ਸਾਰੇ ਆਨਲਾਈਨ ਪੋਰਟਲ ਰਾਹੀਂ ਕੀਤੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ 'ਤੇ ਰੋਕ ਲਾਉਣ ਦੀ ਦਿਸ਼ਾ 'ਚ ਇਹ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਜ਼ਰੂਰੀ ਗੱਲ ਇਹ ਵੀ ਹੈ ਕਿ ਸੂਬੇ ਦੇ ਮਾਲ ਵਿਭਾਗ ਵਲੋਂ ਤਿਆਰ ਹੋਣ ਵਾਲੇ ਪੋਰਟਲ 'ਤੇ ਰਜਿਸਟਰੀ ਤੋਂ 48 ਘੰਟੇ ਪਹਿਲਾਂ ਸਬੰਧਿਤ ਦਸਤਾਵੇਜ਼ ਅਪਲੋਡ ਕਰਨੇ ਲਾਜ਼ਮੀ ਹੋਣਗੇ। ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਸਬ-ਰਜਿਸਟਰਾਰ ਵਲੋਂ ਕੀਤੀ ਜਾਵੇਗੀ ਅਤੇ ਠੀਕ ਪਾਏ ਜਾਣ 'ਤੇ ਰਜਿਸਟਰੀ ਦੀ ਤਸਦੀਕ ਹੋਵੇਗੀ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ 'ਚ ਏਅਰ ਡਿਫੈਂਸ ਗੰਨ ਦੀ ਤਾਇਨਾਤੀ ਬਾਰੇ ਗਿ. ਰਘਬੀਰ ਸਿੰਘ ਦਾ ਵੱਡਾ ਬਿਆਨ (ਵੀਡੀਓ)
ਵਕੀਲ, ਅਧਿਕਾਰੀ ਤੇ ਮੁਲਾਜ਼ਮ ਹੋਣਗੇ ਸ਼ਾਮਲ
ਇਸ ਪ੍ਰਣਾਲੀ ਦੀ ਸ਼ੁਰੂਆਤ ਮਾਲ ਵਿਭਾਗ, ਸਬ-ਰਜਿਸਟਰਾਰ, ਵਕੀਲਾਂ ਅਤੇ ਵਸੀਕਾ ਨਵੀਸਾਂ ਦੀ ਰਾਏ ਲੈ ਕੇ ਕੀਤੀ ਜਾਵੇਗੀ। ਦੂਜੇ ਪੜਾਅ ਵਿਚ ਪਟਵਾਰੀ, ਕਾਨੂੰਨਗੋ, ਨੰਬਰਦਾਰ ਅਤੇ ਗਿਰਦੌਰਾਂ ਨੂੰ ਵੀ ਇਸ 'ਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਮੈਦਾਨੀ ਪੱਧਰ 'ਤੇ ਵੀ ਸਿਸਟਮ ਸਹੀ ਤਰ੍ਹਾਂ ਕੰਮ ਕਰੇ।
ਇਹ ਵੀ ਪੜ੍ਹੋ : ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਵੱਡੀ ਰਾਹਤ, ਮੰਤਰੀ ਧਾਲੀਵਾਲ ਨੇ ਕਰ 'ਤਾ ਐਲਾਨ
ਸੇਵਾ ਕੇਂਦਰਾਂ ਵਰਗੇ ਕਾਊਂਟਰ ਬਣਨਗੇ
ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਾਇਦਾਦ ਦੀ ਰਜਿਸਟਰੀ ਸਬੰਧੀ ਸਾਰੀਆਂ ਸੇਵਾਵਾਂ ਇੱਕੋ ਛੱਤ ਹੇਠਾਂ ਮਿਲਣ ਲਈ ‘ਸੇਵਾ ਕੇਂਦਰਾਂ’ ਦੀ ਤਰਜ਼ 'ਤੇ ਵਿਸ਼ੇਸ਼ ਕਾਊਂਟਰ ਬਣਾਏ ਜਾਣਗੇ। ਇੱਥੇ ਦਸਤਾਵੇਜ਼ ਜੁੜਵਾਉਣ ਤੋਂ ਲੈ ਕੇ ਅਸ਼ਟਾਮ ਅਤੇ ਰਜਿਸਟਰੀ ਲਿਖਣ ਤੱਕ ਦੀ ਸਹੂਲਤ ਮਿਲੇਗੀ।
ਮਹੀਨੇ ਅੰਦਰ ਸ਼ੁਰੂ ਹੋਵੇਗੀ ਪੂਰੀ ਪ੍ਰਕਿਰਿਆ
ਜਾਣਕਾਰੀ ਅਨੁਸਾਰ ਸਾਰੇ ਤਕਨੀਕੀ ਅਤੇ ਵਿਵਸਥਾਤਮਕ ਕੰਮ ਨਿਪਟਾਉਣ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ-ਅੰਦਰ ਆਨਲਾਈਨ ਰਜਿਸਟਰੀ ਦੀ ਪ੍ਰਕਿਰਿਆ ਸੂਬੇ ਭਰ 'ਚ ਲਾਗੂ ਹੋ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਿੰਮ ਜਾਣ ਵਾਲੇ ਸਾਵਧਾਨ! ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ, ਉਮਰ ਭਰ ਲਈ ਪੈ ਸਕਦੈ ਪਛਤਾਉਣਾ
NEXT STORY