ਅੰਮ੍ਰਿਤਸਰ (ਬਿਊਰੋ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਦਿਨੀਂ ਸੁੰਦਰੀਕਰਨ ਤੋਂ ਬਾਅਦ ਇਤਿਹਾਸਕ ਜਲ੍ਹਿਆਂਵਾਲਾ ਬਾਗ ਦਾ ਵਰਚੁਅਲ ਤੌਰ ’ਤੇ ਉਦਘਾਟਨ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਆਖਿਆ ਕਿ ਇਹ ਸ਼ਹੀਦੀ ਸਮਾਰਕ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਸਰੋਤ ਹੈ। ਨਵੀਨੀਕਰਨ ਤੋਂ ਬਾਅਦ ਇਹ ਹੋਰ ਵੀ ਸੁੰਦਰ ਰੂਪ ਵਿੱਚ ਲੋਕਾਂ ਦੇ ਸਾਹਮਣੇ ਆਵੇਗਾ। ਦੂਜੇ ਪਾਸੇ ਇਤਿਹਾਸਕ ਜਲ੍ਹਿਆਂਵਾਲਾ ਬਾਗ਼ ਵਿੱਚ ਸਥਾਪਤ ਕੀਤੀਆਂ ਸਵੈਚਾਲਤ ਈ-ਟਿਕਟਿੰਗ ਵੈਂਡਿੰਗ ਮਸ਼ੀਨਾਂ ਇਸ ਵੇਲੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਪੜ੍ਹੋ ਇਹ ਵੀ ਖ਼ਬਰ - ਭੇਤਭਰੇ ਹਾਲਾਤ ’ਚ ਕਤਲ ਕਰ ਪਟੜੀ ’ਤੇ ਸੁੱਟੀ ਨੌਜਵਾਨ ਦੀ ਲਾਸ਼, ਇਲਾਕੇ ’ਚ ਫੈਲੀ ਸਨਸਨੀ
ਇਸ ਸਬੰਧ ’ਚ ਭਾਵੇਂ ਪ੍ਰਬੰਧਕਾਂ ਨੇ ਦਾਖ਼ਲਾ ਟਿਕਟ ਲਾਗੂ ਕਰਨ ਤੋਂ ਨਾਂਹ ਕਰ ਦਿੱਤੀ ਪਰ ਉਕਤ ਸਥਾਨ ’ਤੇ ਲਗਾਈਆਂ ਗਈਆਂ ਮਸ਼ੀਨਾਂ ਤੋਂ ਇੰਝ ਲੱਗਦਾ ਹੈ ਕਿ ਇਹ ਮਸ਼ੀਲਾਂ ਭਵਿੱਖ ਵਿੱਚ ਦਾਖਲਾ ਟਿਕਟ ਲਈ ਹੀ ਲਗਾਈਆਂ ਹੋਣ। ਦੱਸ ਦੇਈਏ ਕਿ ਇਸ ਸਬੰਧੀ ਯਾਦਗਾਰ ਦੇ ਦਾਖ਼ਲਾ ਦੁਆਰ ਨੇੜੇ ਇੱਕ ਕਮਰਾ ਵੀ ਬਣਾਇਆ ਗਿਆ ਹੈ, ਜੋ ਟਿਕਟ ਕਾਊਂਟਰ ਪ੍ਰਤੀਤ ਹੁੰਦਾ ਹੈ। ਜਲ੍ਹਿਆਂਵਾਲਾ ਬਾਗ ਯਾਦਗਾਰ ਟਰੱਸਟ ਦੇ ਇਕ ਮੈਂਬਰ ਨੇ ਕਿਸੇ ਤਰ੍ਹਾਂ ਦੀ ਟਿਕਟ ਲਾਗੂ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਯਾਦਗਾਰ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੋਈ ਦਾਖਲਾ ਟਿਕਟ ਨਹੀਂ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ਨਾਲ ਝੀਲ ਵੇਖਣ ਗਏ ਨੌਜਵਾਨ ਦਾ ਸੈਲਫੀ ਲੈਂਦੇ ਸਮੇਂ ਫਿਸਲਿਆ ਪੈਰ, ਪਿਆ ਚੀਕ-ਚਿਹਾੜਾ (ਤਸਵੀਰਾਂ)
ਜ਼ਿਕਰਯੋਗ ਹੈ ਕਿ ਬੀਤੇ ਦਿਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫ਼ਦ ਨੇ ਵੀ ਜੱਲ੍ਹਿਆਂਵਾਲਾ ਬਾਗ ਦੇ ਦੌਰੇ ਦੌਰਾਨ ਇੱਥੇ ਲਗਾਈਆਂ ਗਈਆਂ ਟਿਕਟਾਂ ਵਾਲੀਆਂ ਮਸ਼ੀਨਾਂ ਨੂੰ ਦੇਖਣ ਮਗਰੋਂ ਖ਼ਦਸ਼ਾ ਪ੍ਰਗਟਾਇਆ ਸੀ ਕਿ ਕਿਸੇ ਵੀ ਵੇਲੇ ਦਾਖਲਾ ਟਿਕਟ ਲਾਈ ਜਾ ਸਕਦੀ ਹੈ। ਉਹ ਦਾਖ਼ਲਾ ਟਿਕਟ ਲਾਉਣ ਦਾ ਸਖ਼ਤ ਵਿਰੋਧ ਵੀ ਕਰ ਚੁੱਕੇ ਹਨ।
ਦਰਦਨਾਕ : ਫਾਟਕ ਬੰਦ ਹੋਣ ਕਾਰਨ ਆਟੋ 'ਚ ਤੜਫਦੀ ਰਹੀ ਗਰਭਵਤੀ ਜਨਾਨੀ, ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ
NEXT STORY