ਬਨੂੜ (ਗੁਰਪਾਲ) : ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਵਾਪਰੇ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਅਤੇ 2 ਛੋਟੀਆਂ ਬੱਚੀਆਂ ਦੇ ਪਿਓ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹੰਤ ਰਾਮ ਉਰਫ ਕਾਲਾ ਪੁੱਤਰ ਮੋਹਨ ਲਾਲ ਉਮਰ 42 ਸਾਲ ਜ਼ਿਲਾ ਪਟਿਆਲਾ ਬੀਤੀ ਸ਼ਾਮ ਬਨੂੜ ਤੋਂ ਪਿੱਪਲਾਂ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਬੂਟਾ ਸਿੰਘ ਵਾਲਾ ਦੇ ਬੱਸ ਸਟੈਂਡ ’ਤੇ ਖੜ੍ਹਾ ਸੀ। ਅਚਾਨਕ ਇਕ ਤੇਜ਼ ਰਫਤਾਰ ਬੁਲੇਟ ਮੋਟਰਸਾਈਕਲ ਨੇ ਸੜਕ ਕਿਨਾਰੇ ਖੜ੍ਹੇ ਨੂੰ ਭਿਆਨਕ ਟੱਕਰ ਮਾਰੀ। ਹਾਦਸੇ ’ਚ ਸੜਕ ਕਿਨਾਰੇ ਖੜ੍ਹਾ ਮਹੰਤ ਰਾਮ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਚੁੱਕ ਕੇ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਰਾਤ ਸਮੇਂ ਇਲਾਜ ਦੌਰਾਨ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਮਹੰਤ ਰਾਮ ਦਮ ਤੋੜ ਗਿਆ। ਮ੍ਰਿਤਕ 2 ਬੱਚੀਆਂ ਦਾ ਪਿਓ ਅਤੇ ਮਾਪਿਆਂ ਦਾ ਇਕਲੌਤਾ ਕਮਾਊ ਪੁੱਤਰ ਸੀ।
ਜਾਂਚ ਅਧਿਕਾਰੀ ਏ. ਐੱਸ. ਆਈ. ਹਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਬੁਲੇਟ ਮੋਟਰਸਾਈਕਲ ਦੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਮੋਹਾਲੀ ਦੇ ਸਿਵਲ ਹਸਪਤਾਲ ’ਚੋਂ ਕਰਵਾ ਕੇ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ।
ਕਹਿਰ ਓ ਰੱਬਾ ! ਕਰੰਟ ਲੱਗਣ ਕਾਰਨ 14 ਸਾਲਾ ਵਿਦਿਆਰਥਣ ਦੀ ਮੌਤ
NEXT STORY