ਮਲੋਟ (ਗੋਇਲ) : ਨੇੜਲੇ ਪਿੰਡ ਮੱਲਵਾਲਾ ’ਚ ਕਰੰਟ ਲੱਗਣ ਕਾਰਨ 14 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਿੰਮੀ ਕੌਰ ਪੁੱਤਰੀ ਗੁਰਪਾਲ ਸਿੰਘ ਵਾਸੀ ਮੱਲਵਾਲਾ ਵਜੋਂ ਹੋਈ ਹੈ। ਸਿੰਮੀ ਕੌਰ ਸਰਕਾਰੀ ਸਕੂਲ ਮੱਲਵਾਲਾ ’ਚ ਨੌਵੀਂ ਜਮਾਤ ਦੀ ਵਿਦਿਆਰਥਣ ਸੀ। ਜਾਣਕਾਰੀ ਅਨੁਸਾਰ ਸਿੰਮੀ ਕੌਰ ਬੀਤੇ ਦਿਨ ਆਪਣੇ ਘਰ ’ਚ ਮੋਟਰ ਚਲਾ ਕੇ ਪਾਣੀ ਭਰ ਰਹੀ ਸੀ। ਇਸ ਦੌਰਾਨ ਅਚਾਨਕ ਉਸ ਨੂੰ ਕਰੰਟ ਲੱਗ ਗਿਆ।
ਦੱਸਿਆ ਜਾ ਰਿਹਾ ਹੈ ਕਿ ਸਿੰਮੀ ਕਾਫ਼ੀ ਸਮੇਂ ਤੱਕ ਕਰੰਟ ਦੀ ਲਪੇਟ ’ਚ ਰਹੀ। ਇਸ ਮੌਕੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਸਿੰਮੀ ਨੂੰ ਤੁਰੰਤ ਸਿਵਲ ਹਸਪਤਾਲ ਮਲੋਟ ਲੈ ਕੇ ਪਹੁੰਚੇ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੰਜਾਬ : ਬਿਜਲੀ ਵਾਲੇ ਬਿੱਲਾਂ ਨੇ ਵਧਾਈ ਚਿੰਤਾ, ਖਪਤਕਾਰਾਂ ਨੂੰ ਲੱਗਾ ਵੱਡਾ ਝਟਕਾ
NEXT STORY