ਟਾਂਡਾ ਉੜਮੁੜ (ਵਰਿੰਦਰ ਪੰਡਿਤ,ਸ਼ਰਮਾ, ਮੋਮੀ, ਕੁਲਦੀਸ਼, ਪੱਪੂ)— ਇਥੋਂ ਦੇ ਸ੍ਰੀ ਹਰਗੋਬਿੰਦਪੁਰ ਰੋਡ ਨੇੜੇ ਪਿੰਡ ਗਿੱਲ 'ਚ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਣ ਕਰਕੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਪਿਤਾ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸੁੱਚਾ ਸਿੰਘ ਭੁਟੀਆ ਵਾਸੀ ਪਿੰਡੀ ਖੈਰ ਦੇ ਰੂਪ 'ਚ ਹੋਈ ਹੈ ਅਤੇ ਜ਼ਖਮੀ ਦੀ ਪਛਾਣ ਦਲਜੀਤ ਸਿੰਘ ਪੁੱਤਰ ਸੁੱਚਾ ਸਿੰਘ ਦੇ ਰੂਪ 'ਚ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਵੇਂ ਪਿਓ-ਪੁੱਤ ਕਾਰ 'ਚ ਸਵਾਰ ਹੋ ਕੇ ਟਾਂਡਾ ਵੱਲ ਨੂੰ ਆ ਰਹੇ ਸਨ ਕਿ ਸ੍ਰੀ ਹਰਗੋਬਿੰਦਪੁਰ ਰੋਡ ਨੇੜੇ ਇਨ੍ਹਾਂ ਦੀ ਕਾਰ ਦੀ ਟੱਕਰ ਮਰਸੀਡੀਜ਼ ਨਾਲ ਹੋ ਗਈ। ਜਿਸ ਨਾਲ ਬੁਰੀ ਤਰ੍ਹਾਂ ਨੁਕਸਾਨੀਆਂ ਦੋਨੋਂ ਕਾਰਾਂ ਸੜਕ ਕਿਨਾਰੇ ਨਿਕਾਸੀ ਨਾਲੇ 'ਚ ਉੱਤਰ ਗਈਆਂ। ਹਾਦਸੇ 'ਚ ਕਾਰ ਸਵਾਰ ਸੁੱਚਾ ਸਿੰਘ ਪੁੱਤਰ ਜੱਗਾ ਸਿੰਘ ਨਿਵਾਸੀ ਪਿੰਡੀ ਖੈਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੱਡੀ ਚਲਾ ਰਿਹਾ ਉਸ ਦਾ ਪੁੱਤਰ ਦਲਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਸੜਕ ਤੋਂ ਜਾ ਰਹੇ ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ ਨੇ ਆਪਣੀ ਗੱਡੀ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਭਰਤੀ ਕਰਵਾਇਆ।
ਮਰਸੀਡੀਜ਼ 'ਚ ਪਤੀ-ਪਤਨੀ ਅਤੇ ਡਰਾਈਵਰ ਸਮੇਤ ਚਾਰ ਲੋਕ ਸਵਾਰ ਸਨ, ਜੋ ਕਿ ਵਾਲ-ਵਾਲ ਬੱਚ ਗਏ। ਦੱਸਿਆ ਜਾ ਰਿਹਾ ਹੈ ਕਿ ਮਰਸੀਡੀਜ਼ ਦੇ ਏਅਰਬੈਗ ਖੁੱਲ੍ਹਣ ਕਰਕੇ ਇਨ੍ਹਾਂ ਦਾ ਬਚਾਅ ਹੋ ਗਿਆ।
ਮਰਸੀਡੀਜ਼ 'ਚ ਸਵਾਰ ਸਤਪਾਲ ਸਿੰਘ ਮੁਲਤਾਨੀ ਉਸ ਦੀ ਪਤਨੀ ਬਲਵਿੰਦਰ ਕੌਰ ਨਿਵਾਸੀ ਘੋੜੇਸ਼ਾਹ ਅਵਾਨ, ਡਰਾਈਵਰ ਰਵਿੰਦਰ ਸਿੰਘ ਤੇ ਇਕ ਹੋਰ ਵਿਆਕਤੀ ਦਾ ਬਚਾਅ ਹੋ ਗਿਆ। ਸੂਚਨਾ ਮਿਲਣ 'ਤੇ ਟਾਂਡਾ ਪੁਲਸ ਦੇ ਐੱਸ. ਆਈ. ਭੁਪਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।
ਮੈਰਿਜ ਪੈਲਸਾਂ 'ਚ ਅਸਲਾ ਲੈ ਕੇ ਆਉਣ 'ਤੇ ਮਨਾਹੀ ਦੇ ਹੁਕਮ
NEXT STORY