ਆਦਮਪੁਰ (ਦਿਲਬਾਗੀ, ਚਾਂਦ)— ਆਦਮਪੁਰ-ਭੋਗਪੁਰ ਰੋਡ 'ਤੇ ਪਿੰਡ ਡੀਂਗਰੀਆਂ ਨੇੜੇ ਕਾਰ ਅਤੇ ਐਕਟਿਵਾ ਵਿਚਕਾਰ ਹੋਏ ਹਾਦਸੇ 'ਚ ਘਰੋ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੀ ਮਹਿਲਾ ਟੀਚਰ ਦੀ ਮੌਤ ਅਤੇ ਇਕ ਔਰਤ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਟੀਚਰ ਕੁਲਵਿੰਦਰ ਕੌਰ ਅਤੇ ਜੋਤੀ ਕੁਮਾਰੀ ਸਪੁੱਤਰੀ ਰਾਮ ਲੁਭਾਇਆ ਵਾਸੀ ਦੋਵੇਂ ਪੰਡੋਰੀ ਨਿੱਝਰਾਂ ਆਪਣੀ ਅੇਕਟਿਵਾ ਨੰਬਰ ਪੀ. ਬੀ. 08-ਬੀ. 4932 'ਤੇ ਸਵਾਰ ਹੋ ਕੇ ਸੰਗਰਾਂਦ ਦੇ ਮੌਕੇ ਪਿੰਡ ਸੂਸਾਂ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ ਅਤੇ ਪਿੰਡ ਡੀਂਗਰੀਆਂ ਨੇੜੇ ਭੋਗਪੁਰ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਸਵਿਫਟ ਕਾਰ ਨੰ: ਪੀ.ਬੀ. 09-ਏ.ਸੀ. 8197 ਨੇ ਜ਼ਬਰਦਸਤ ਟੱਕਰ ਮਾਰ ਦਿੱਤੀ।
ਇਸ ਟੱਕਰ ਕਾਰਨ ਐਕਟਿਵਾ ਚਲਾ ਰਹੀ ਸਕੂਲ ਟੀਚਰ ਕੁਲਵਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪਿੱਛੇ ਬੈਠੀ ਜੋਤੀ ਕੁਮਾਰੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਆਦਮਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੌਰਾਨ ਐਕਟਿਵਾ (ਸਕੂਟਰੀ) ਬੁਰੀ ਤਰਾਂ ਨੁਕਸਾਨੀ ਗਈ ਹੈ।
ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਕੌਰ ਸਰਕਾਰੀ ਸਕੂਲ ਡਮੁੰਡਾ ਵਿਖੇ ਟੀਚਰ ਲੱਗੀ ਹੋਈ ਸੀ। ਕੁਲਵਿੰਦਰ ਕੌਰਦੀ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਹਾਦਸੇ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਗੌਤਮ ਗੰਭੀਰ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
NEXT STORY