ਜਲੰਧਰ/ਹੁਸ਼ਿਆਰਪੁਰ (ਸੋਨੂੰ) — ਬੀਤੇ ਦਿਨੀਂ ਕਸਬਾ ਕਠਾਰ ਦੇ ਬੱਸ ਸਟੈਂਡ ਨੇੜੇ ਵਾਪਰੇ ਹਾਦਸੇ 'ਚ ਜ਼ਖਮੀ ਹੋਈ ਮਹਿਲਾ ਨੇ ਅੱਜ ਹਸਪਤਾਲ 'ਚ ਦਮ ਤੋੜ ਦਿੱਤਾ। ਇਹ ਹਾਦਸਾ ਤੇਜ਼ ਰਫਤਾਰ ਕਾਰ ਵੱਲੋਂ ਮਹਿਲਾ ਨੂੰ ਜ਼ਬਰਦਸਤ ਟੱਕਰ ਮਾਰਨ ਕਰਕੇ ਵਾਪਰਿਆ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਮਹਿਲਾ ਕਾਰ ਤੋਂ ਉੱਡਦੀ ਹੋਈ ਹੇਠਾਂ ਡਿੱਗ ਗਈ ਸੀ। ਜ਼ਖਮੀ ਹੋਣ 'ਤੇ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਅੱਜ ਉਸ ਨੇ ਦਮ ਤੋੜ ਦਿੱਤਾ। ਇਸ ਹਾਦਸੇ 'ਚ ਮਹਿਲਾ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ। ਮਹਿਲਾ ਦੀ ਪਛਾਣ ਗੁਰਮੇਸ਼ ਕੌਰ ਦੇ ਰੂਪ 'ਚ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਮਨਜੀਤ ਕੌਰ ਨੇ ਕਿਹਾ ਕਿ ਬੀਤੇ ਦਿਨੀਂ ਉਸ ਦੀ ਸੱਸ ਕਿਸੇ ਕੰਮ ਲਈ ਜਾ ਰਹੀ ਸੀ ਕਿ ਇਸੇ ਦੌਰਾਨ ਹੁਸ਼ਿਆਰਪੁਰ ਰੋਡ 'ਤੇ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਕਾਰ ਦਾ ਡਰਾਈਵਰ ਕਾਰ ਛੱਡ ਕੇ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਗੁਰਮੇਸ਼ ਨੂੰ ਹਸਪਤਾਲ ਪਹੁੰਚਾਇਆ। ਉਸ ਨੇ ਦੱਸਿਆ ਕਿ 5 ਦਿਨਾਂ ਤੋਂ ਗੁਰਮੇਸ਼ ਹਸਪਤਾਲ 'ਚ ਦਾਖਲ ਸੀ ਅਤੇ ਕੋਈ ਵੀ ਪੁਲਸ ਅਧਿਕਾਰੀ ਨਹੀਂ ਪਹੁੰਚਿਆ।

ਉਥੇ ਹੀ ਦੂਜੇ ਪਾਸੇ ਥਾਣਾ ਥਾਣਾ ਆਦਮਪੁਰ ਦੇ ਏ. ਐੱਸ. ਆਈ. ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਾਰ ਦਾ ਮਾਲਕ ਫੜ ਲਿਆ ਹੈ ਅਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਜਦੋਂ ਨਰਿੰਦਰ ਨੂੰ ਇਹ ਪੁੱਛਿਆ ਗਿਆ ਕਿ 5 ਦਿਨ ਹੋ ਗਏ, ਕੋਈ ਵੀ ਪੁਲਸ ਅਧਿਕਾਰੀ ਗੁਰਮੇਸ਼ ਕੌਰ ਦੇ ਪਰਿਵਾਰ ਨੂੰ ਮਿਲਣ ਨਹੀਂ ਪਹੁੰਚਿਆ ਤਾਂ ਉਨ੍ਹਾਂ ਕਿਹਾ ਕਿ ਲਗਾਤਾਰ ਉਨ੍ਹਾਂ ਦਾ ਮੁਲਾਜ਼ਮ ਹਸਪਤਾਲ ਜਾਂਦਾ ਸੀ ਅਤੇ ਹੁਣ ਪੁਲਸ ਕਾਰ ਸਵਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰੇਮਿਕਾ ਦੇ ਪਿਤਾ ਦਾ ਤਸ਼ੱਦਦ ਸਹਿਣ ਵਾਲੇ ਮੁੰਡੇ ਨੇ ਕੀਤਾ ਅਹਿਮ ਖੁਲਾਸਾ (ਤਸਵੀਰਾਂ)
NEXT STORY