ਬੀਜਾ (ਬਿਪਨ) - ਸਥਾਨਕ ਨੈਸ਼ਨਲ ਹਾਈਵੇ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ 1 ਵਿਅਕਤੀ ਦੀ ਮੌਤ ਅਤੇ ਇਕ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੌਕੀ ਇੰਚਾਰਜ ਅਕਾਸ਼ ਦੱਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਤੋਂ ਬੀਜਾ ਵੱਲ ਨੂੰ ਜਾ ਰਿਹਾ ਇਕ ਆਟੋ ਮਹਿੰਦਰਾ ਨੰ: ਪੀ.ਬੀ.10 ਜੀ. ਐੱਸ 6097 ਜੀ. ਟੀ ਰੋਡ 'ਤੇ ਜਦੋਂ ਰੁਕਿਆ ਤਾਂ ਕਾਨਪੁਰ ਤੋਂ ਕਣਕ ਨਾਲ ਲੋਡ ਹੋ ਕੇ ਆ ਰਹੇ ਟਰੱਕ ਨੰ: ਜੇ. ਕੇ-03 ਐੱਚ 8718 ਦੇ ਚਾਲਕ ਨੇ ਬੜੀ ਮੁਸ਼ਕਲ ਨਾਲ ਟਰੱਕ ਨੂੰ ਰੋਕਿਆ। ਇਸ ਤੋਂ ਬਾਅਦ ਇਕ ਕੰਟੇਨਰ ਨੰ: ਪੀ.ਬੀ 03 ਵਾਈ 6042 ਜੋ ਖੰਨਾ ਤੋਂ ਲੁਧਿਆਣਾ ਜਾ ਰਿਹਾ ਸੀ, ਨੇ ਪਿੱਛੋਂ ਆ ਕੇ ਜੰਮੂ ਵਾਲੀ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਤਲੁਜ ਕੰਪਨੀ ਦੇ ਕੰਨੇਟਰ ਦਾ ਡਰਾਇਵਰ ਰਵਿੰਦਰ ਸਿੰਘ (45) ਪੁੱਤਰ ਚਰਨ ਸਿੰਘ ਫਰੱਟ ਸ਼ੀਸ਼ੇ ਨੂੰ ਤੋੜਦਾ ਹੋਇਆ ਦੂਰ ਜਾ ਡਿੱਗਾ।
ਹਾਦਸੇ ਕਾਰਨ ਗੰਭੀਰ ਤੌਰ 'ਤੇ ਜ਼ਖਮੀ ਹੋਣ ਕਾਰਨ ਸਥਾਨਕ ਲੋਕਾਂ ਨੇ ਉਸ ਨੂੰ ਐਬੂਲੈਂਸ ਰਾਹੀ ਨਿੱਜੀ ਹਸਪਤਾਲ ਦਾਖਲ ਕਰਵਾ ਦਿੱਤਾ। ਜਿਥੇ ਹਾਲਤ ਗਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਪਰ ਇਸ ਦੌਰਾਨ ਰਾਸਤੇ 'ਚ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਦੱਸਿਆ ਕਿ ਆਟੋ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਅਤੇ ਜੰਮੂ ਵਾਲੀ ਗੱਡੀ ਦਾ, ਜੋ ਵਿਅਕਤੀ ਜ਼ਖਮੀ ਹੋਇਆ ਸੀ, ਉਸ ਨੂੰ ਚੰਡੀਗੜ੍ਹ ਦੇ ਕਿਸੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸਿੱਧੂ ਤੇ ਪਰਗਟ ਸਿੰਘ ਦੀ ਦੋਸਤੀ 'ਚ ਪਈ ਦਰਾਰ (ਤਸਵੀਰਾਂ)
NEXT STORY