ਅਬੋਹਰ (ਸੁਨੀਲ) : ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਅੱਜ ਬਾਅਦ ਦੁਪਹਿਰ ਇਕ ਟਰੈਕਟਰ-ਟਰਾਲੀ ਅਤੇ ਆਟੋ ਵਿਚਕਾਰ ਟੱਕਰ ਹੋ ਗਈ, ਜਿਸ 'ਚ ਆਟੋ ਚਾਲਕ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਇੱਥੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਨਮੋਲ ਉਰਫ਼ ਕਾਕਾ ਉਮਰ ਕਰੀਬ 40 ਸਾਲ ਵਾਸੀ ਸਾਦੁਲਸ਼ਹਿਰ ਆਪਣੇ ਆਟੋ ਵਿੱਚ ਸਟੀਲ ਦੀਆਂ ਗਰਿੱਲਾਂ, ਪਾਈਪਾਂ ਅਤੇ ਹੋਰ ਸਾਮਾਨ ਲੈ ਕੇ ਅਬੋਹਰ ਵੱਲ ਆ ਰਿਹਾ ਸੀ।
ਜਦੋਂ ਉਹ ਹਨੂੰਮਾਨਗੜ੍ਹ ਰੋਡ ’ਤੇ ਰਾਮਸਰਾ ਸੇਮਨਾਲੇ ਨੇੜੇ ਪੁੱਜਾ ਤਾਂ ਉਸ ਦਾ ਆਟੋ ਬੇਕਾਬੂ ਹੋ ਗਿਆ ਅਤੇ ਅੱਗੇ ਜਾ ਰਹੇ ਟਰੈਕਟਰ-ਟਰਾਲੀ ਪਿੱਛੇ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਪੂਰੀ ਤਰ੍ਹਾਂ ਨਾਲ ਕੁਚਲ ਗਿਆ ਅਤੇ ਅਨਮੋਲ ਫਸ ਗਿਆ ਅਤੇ ਜ਼ਖਮੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ ਹੈਲਪਲਾਈਨ 112 ’ਤੇ ਦਿੱਤੀ, ਜਿਸ ’ਤੇ ਐੱਸ. ਐੱਸ. ਐੱਫ. ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ 108 ਐਂਬੂਲੈਂਸ ਨੂੰ ਸੂਚਨਾ ਦਿੱਤੀ। ਆਟੋ ਦੇ ਸ਼ੀਸ਼ੇ ਤੋੜ ਕੇ ਜ਼ਖਮੀ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਟਰੈਕਟਰ ਟਰਾਲੀ ਚਾਲਕ ਵੀ ਅਬੋਹਰ ਵੱਲ ਆ ਰਿਹਾ ਸੀ।
14 ਤਾਰੀਖ਼ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ
NEXT STORY