ਰੂਪਨਗਰ (ਵਿਜੇ)— ਨੰਗਲ ਚੌਕ ਦੇ ਨੇੜੇ ਰੂਪਨਗਰ ਤੋਂ ਨਾਲਾਗੜ ਜਾ ਰਹੀ ਬੱਸ ਨਾਲ ਇਕ ਟਿੱਪਰ ਟਕਰਾ ਗਿਆ। ਹਾਦਸੇ 'ਚ ਸਵਾਰੀਆਂ ਅਤੇ ਵਾਹਨਾਂ ਦਾ ਬਚਾਅ ਹੋ ਗਿਆ ਪਰ ਘਟਨਾ ਨੂੰ ਲੈ ਕੇ ਗੁੱਸੇ 'ਚ ਆਏ ਬੱਸ ਚਾਲਕ ਨੇ ਟਿੱਪਰ ਚਾਲਕ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ ਰੂਪਨਗਰ ਡੀਪੂ ਦੀ ਬੱਸ ਜੋ ਰੂਪਨਗਰ ਤੋਂ ਨਾਲਾਗੜ ਵੱਲ ਜਾ ਰਹੀ ਸੀ, ਦੇ ਕੰਡਕਟਰ ਤਰਦੀਪ ਸਿੰਘ ਪੁੱਤਰ ਸੁਖਵੀਰ ਸਿੰਘ ਨਿਵਾਸੀ ਦੌੜਕਲਾਂ ਤੇ ਬੱਸ ਚਾਲਕ ਜਤਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਤਾਜਪੁਰਾ ਮੋਰਿੰਡਾ ਨੇ ਦੱਸਿਆ ਕਿ ਸਵੇਰੇ 10.53 ਵਜੇ ਰੂਪਨਗਰ ਰੇਲਵੇ ਸਟੇਸ਼ਨ ਦੇ ਨੇੜੇ ਫਾਟਕ ਲੱਗ ਜਾਣ ਕਾਰਨ ਉਹ ਬੱਸ ਨੂੰ ਫਲਾਈ ਓਵਰ ਮਾਰਗ ਵੱਲ ਜਾ ਰਹੇ ਸੀ ਅਤੇ ਜਿਵੇਂ ਹੀ ਬੱਸ ਨੰਗਲ ਚੌਕ ਦੇ ਨੇੜੇ ਪਹੁੰਚੀ ਤਾਂ ਇਕ ਟਿੱਪਰ ਚਾਲਕ ਨੇ ਲਾਪਰਵਾਹੀ ਨਾਲ ਉਨ੍ਹਾਂ ਦੀ ਬੱਸ 'ਚ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਗੁੱਸੇ 'ਚ ਬੱਸ ਚਾਲਕ ਅਤੇ ਕਡੰਕਟਰ ਨੇ ਟਿੱਪਰ ਚਾਲਕ ਬਲਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਨਿਵਾਸੀ ਘਨੌਲੀ ਨੂੰ ਕਾਬੂ ਕਰਕੇ ਉਸ ਦੀ ਕੁੱਟਮਾਰ ਕੀਤੀ। ਮੌਕੇ 'ਤੇ ਦੀ-ਰੋਪੜ ਟੈਂਪੂ ਵੈੱਲਫੇਅਰ ਸੁਸਾਇਟੀ ਦੇ ਵਿਅਕਤੀਆਂ ਅਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੇ ਪਹੁੰਚਣ 'ਤੇ ਮਾਮਲਾ ਸ਼ਾਂਤ ਹੋਇਆ ਜਦੋ ਕਿ ਟ੍ਰੈਫਿਕ ਨੂੰ ਦੁਬਾਰਾ ਸੰਚਾਰੂ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸਿਟੀ ਥਾਣੇ ਦੇ ਏ. ਐੱਸ. ਆਈ. ਖੁਸ਼ਹਾਲ ਸਿੰਘ ਨੇ ਦੱਸਿਆ ਕਿ ਦੋਵੇਂ ਪਾਰਟੀਆਂ ਦਾ ਰਾਜੀਨਾਮਾ ਕਰਵਾ ਦਿੱਤਾ ਗਿਆ।
ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਕੀਤਾ ਅਗਵਾ, ਇਕ ਨਾਮਜ਼ਦ
NEXT STORY