ਸਾਦਿਕ (ਪਰਮਜੀਤ) - ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਗੁਰੂਹਰਸਹਾਏ ਤੋਂ ਫਰੀਦਕੋਟ ਜਾ ਰਹੀ ਪੀ. ਆਰ. ਟੀ. ਸੀ. ਦੀ ਬੱਸ ਨੂੰ ਹਾਦਸਾ ਪੇਸ਼ ਆ ਗਿਆ ਪਰ ਡਰਾਈਵਰ ਦੀ ਸੂਝਬੂਝ ਕਾਰਨ 'ਚ ਸਵਾਰੀਆਂ ਵਾਲ-ਵਾਲ
ਬਚ ਗਈਆਂ। ਜਾਣਕਾਰੀ ਅਨੁਸਾਰ ਗੁਰੂਹਰਸਹਾਏ ਤੋਂ ਚੰਡੀਗੜ੍ਹ ਲਈ ਚੱਲੀ ਬੱਸ ਨੰ. ਪੀ ਬੀ 04 ਵੀ 2920 ਜਦ ਪਿੰਡ ਸੈਦੇਕੇ ਬੱਸ ਅੱਡੇ ਕੋਲ ਪੁੱਜੀ ਤਾਂ ਧੁੰਦ ਕਾਰਨ ਡਰਾਈਵਰ ਨੂੰ ਦੂਰ ਤੋਂ ਅੱਗੇ ਜਾ ਰਹੀ ਲੱਕੜਾਂ ਨਾਲ ਭਰੀ ਟਰਾਲੀ ਨਾ ਦਿਖੀ, ਜਦ ਬੱਸ ਬਿਲਕੁੱਲ ਨਜ਼ਦੀਕ ਆਈ ਤਾਂ ਡਰਾਈਵਰ ਦੀ ਸੂਝਬੂਝ ਨਾਲ ਵੱਡਾ ਹਾਦਸਾ ਹੋਣ ਤਾਂ ਬਚ ਗਿਆ ਪਰ ਬੱਸ ਲੱਕੜਾਂ ਦੀ ਭਰੀ ਟਰਾਲੀ 'ਚ ਪਿੱਛੇ ਜਾ ਵੱਜੀ, ਜਿਸ ਕਾਰਨ ਬੱਸ ਦਾ ਕੁਝ ਨੁਕਸਾਨ ਹੋਇਆ ਅਤੇ ਸ਼ੀਸ਼ਾ ਟੁੱਟ ਗਿਆ। ਇਸ ਟੱਕਰ ਨਾਲ ਟਰੈਕਟਰ-ਟਰਾਲੀ ਸੜਕ ਤੋਂ ਥੱਲੇ ਖੇਤਾਂ ਵੱਲ ਉਤਰ ਗਈ। ਕੁਝ ਕੁ ਸਵਾਰੀਆਂ ਦੇ ਮਾਮੂਲੀ ਝਰੀਟਾਂ ਆਈਆਂ ਪਰ ਸਭ ਬਚ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਹਰਿੰਦਰ ਸਿੰਘ ਏ. ਐੱਸ. ਆਈ. ਵੀ ਮੌਕੇ 'ਤੇ ਪੁੱਜੇ।
ਓਵਰਲੋਡ ਟਰਾਲੀ ਪਲਟੀ, ਆਵਾਜਾਈ ਪ੍ਰਭਾਵਿਤ
NEXT STORY