ਟਾਂਡਾ ਉੜਮੁੜ/ਜਲੰਧਰ (ਵਰਿੰਦਰ ਪੰਡਿਤ, ਮੋਮੀ)— ਜਲੰਧਰ ਪਠਾਨਕੋਟ ਹਾਈਵੇਅ ਪਿੰਡ ਕੁਰਾਲਾ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਟੈਂਪੂ-ਟਰੈਵਲ 'ਚ ਸਵਾਰ 17 ਲੋਕ ਜ਼ਖਮੀ ਹੋ ਗਏ। ਵਾਰਡ ਨੰਬਰ 8 ਟਾਂਡਾ ਨਾਲ ਸੰਬੰਧਤ ਪਰਿਵਾਰਾਂ ਨਾਲ ਸੰਬੰਧਤ ਇਹ ਜ਼ਖਮੀ ਦੀਨਾਨਗਰ (ਪਠਾਨਕੋਟ) ਦੇ ਪਿੰਡ ਡੀਡਾ ਤੋਂ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਤੋਂ ਆਪਸ ਆ ਰਹੇ ਸਨ। ਹਾਦਸਾ ਚਾਰ ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਪਿੰਡ ਕੁਰਾਲਾ ਨਜ਼ਦੀਕ ਟੈਂਪੂ ਟਰੈਵਲ ਗੱਡੀ ਦਾ ਪਿਛਲਾ ਟਾਇਰ ਨਿਕਲ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ।

ਹਾਦਸੇ 'ਚ ਆਤਮਾ ਰਾਮ ਪੁੱਤਰ ਰੱਖਾ ਰਾਮ, ਊਸ਼ਾ ਪਤਨੀ ਕਿਸ਼ੋਰ, ਸ਼ੀਲੋ ਪਤਨੀ ਸੁਰਜਨ, ਸੋਢੀ, ਰਾਜੇਸ਼ ਪੁੱਤਰ ਮੀਤਾ, ਲੱਕੀ ਪੁੱਤਰ ਰਾਜ ਕੁਮਾਰ, ਸ਼ਾਮ ਪਿਆਰੀ, ਸੀਤਾ ਪਤਨੀ ਰਾਜ ਕੁਮਾਰ, ਸੁਮਨ ਪਤਨੀ ਬਿੱਟੂ, ਰੇਖਾ ਪਤਨੀ ਪਾਲ ਸਿੰਘ, ਬਿੱਟੂ ਪੁੱਤਰ ਸੁਰਜ, ਅਮਿਤ ਕੁਮਾਰ ਪੁੱਤਰ ਰਾਜ ਕੁਮਾਰ, ਬਿਆਸ ਕੌਰ ਪਤਨੀ ਆਤਮਾ ਸਿੰਘ, ਕੁੰਤੀ ਪਤਨੀ ਮੋਹਨ ਲਾਲ, ਰਾਣੀ ਪਤਨੀ ਹਰਮੇਸ਼, ਕਿਸ਼ੋਰ ਪੁੱਤਰ ਸੁਰਜਨ ਸਾਰੇ ਨਿਵਾਸੀ ਵਾਰਡ 8 ਟਾਂਡਾ ਅਤੇ ਡਰਾਈਵਰ ਜੱਸੀ ਜ਼ਖਮੀ ਹੋ ਗਏ।|ਜ਼ਖਮੀਆਂ ਨੂੰ 108 ਐਂਬੂਲੈਂਸ ਦੇ ਕਰਮਚਾਰੀਆਂ ਦਲਜੀਤ ਸਿੰਘ ਅਤੇ ਸੁਰਜੀਤ ਸਿੰਘ ਨੇ ਸਰਕਾਰੀ ਹਸਪਤਾਲ ਟਾਂਡਾ ਭਰਤੀਂ ਕਰਵਾਇਆ।

1 ਨਵੰਬਰ ਨੂੰ ਨਹੀਂ ਹੋਵੇਗਾ ਪੰਜਾਬ ਬੰਦ
NEXT STORY