ਭੋਗਪੁਰ (ਸੂਰੀ)- ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਪਿੰਡ ਪਚਰੰਗਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਕਾਰ ਸਵਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਹਾਦਸੇ ਵਾਲੀ ਥਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਤਿੰਨ ਦੋਸਤ ਨਵਦੀਪ ਸਿੰਘ ਵਾਸੀ ਵਾਰਡ ਨੰਬਰ-5 ਭੋਗਪੁਰ ਨਵਦੀਪ ਸਿੰਘ ਵਾਸੀ ਲੰਮਾ ਪਿੰਡ ਜਲੰਧਰ ਅਤੇ ਸੋਨੂੰ ਤਿਵਾੜੀ ਵਾਸੀ ਫਗਵਾੜਾ ਦੇ ਹਹਿਣ ਵਾਲੇ ਸਨ।
ਇਹ ਵੀ ਪੜ੍ਹੋ: ਤਿੰਨ ਖੇਤੀ ਕਾਨੂੰਨ ਰੱਦ ਹੋਣ 'ਤੇ ਜਾਣੋ ਪੰਜਾਬ 'ਚ ਕਿਸ ਨੂੰ ਹੋਵੇਗਾ ਕਿੰਨਾ ਫ਼ਾਇਦਾ
ਇਹ ਤਿੰਨੋਂ ਦੋਸਤ ਦੁਬਈ ਤੋਂ ਪੰਜਾਬ ਵਿੱਚ ਆਪਣੇ ਕਿਸੇ ਦੋਸਤ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਸਨ। ਬੀਤੀ ਰਾਤ ਜਦੋਂ ਵਿਆਹ ਤੋਂ ਬਾਅਦ ਰਾਤ ਦੋ ਵਜੇ ਦੇ ਕਰੀਬ ਇਹ ਤਿੰਨੋਂ ਕਾਰ ਸਵਾਰ ਜਲੰਧਰ ਤੋਂ ਭੋਗਪੁਰ ਵੱਲ ਆ ਰਹੇ ਸਨ ਤਾਂ ਪਿੰਡ ਪਚਰੰਗਾ ਨੇੜਲੇ ਗੜ੍ਹੀਬਖਸ਼ਾ ਚੌਂਕ ਕੋਲ ਇਨ੍ਹਾਂ ਦੀ ਆਈ ਟਵੰਟੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਪਲਟੀਆਂ ਖਾਂਦੀ ਹੋਈ ਇਕ ਦਰੱਖ਼ਤ ਨਾਲ ਜਾ ਟਕਰਾਈ, ਜਿਸ ਕਾਰਨ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠੇ ਸੋਨੂੰ ਵਾਸੀ ਫਗਵਾੜਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ ਦਾ ਸ਼ਿਕਾਰ ਹੋਏ ਸੋਨੂੰ ਦੀ ਲਾਸ਼ ਕਈ ਹਿੱਸਿਆਂ ਵਿੱਚ ਖਿੱਲਰ ਗਈ। ਕਾਰ ਦੇ ਬੁਰੀ ਤਰ੍ਹਾਂ ਪਰਖੱਚੇ ਉੱਡ ਗਏ ਅਤੇ ਕਾਰ ਦਰੱਖ਼ਤਾਂ ਵਿੱਚ ਜਾ ਫਸੀ।
ਇਹ ਵੀ ਪੜ੍ਹੋ: ਤਿੰਨ ਖੇਤੀ ਕਾਨੂੰਨਾਂ ਨੂੰ ਬਾਰੀਕੀ ਨਾਲ ਜਾਣੋ, ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਵਾਪਸ ਲੈਣ ਦਾ ਲਿਆ ਫ਼ੈਸਲਾ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਾਈਵੇਅ ਪੈਟਰੋਲਿੰਗ ਗੱਡੀ ਨੰਬਰ ਸੋਲ਼ਾਂ ਦੇ ਮੁਲਾਜ਼ਮ ਠਾਣੇਦਾਰ ਸਤਨਾਮ ਸਿੰਘ ਅਤੇ ਥਾਣੇਦਾਰ ਲਖਵਿੰਦਰ ਸਿੰਘ ਹਾਦਸੇ ਵਾਲੀ ਥਾਂ 'ਤੇ ਪੁੱਜੇ ਅਤੇ ਪੁਲਸ ਚੌਂਕੀ ਪਚਰੰਗਾ ਤੋਂ ਤਲਵਿੰਦਰ ਸਿੰਘ ਅਤੇ ਹੋਰ ਪੁਲਸ ਪਾਰਟੀ ਵੀ ਹਾਦਸੇ ਵਾਲੀ ਥਾਂ 'ਤੇ ਪੁੱਜ ਗਈ। ਕਾਰ ਇੰਨੀ ਬੁਰੀ ਤਰ੍ਹਾਂ ਦੇ ਨਾਲ ਦਰੱਖ਼ਤਾਂ ਵਿੱਚ ਫਸ ਚੁੱਕੀ ਸੀ ਕਿ ਕਾਰ ਵਿੱਚੋਂ ਜ਼ਖ਼ਮੀਆਂ ਨੂੰ ਕੱਢਣਾ ਮੁਸ਼ਕਿਲ ਸੀ। ਪੁਲਸ ਪਾਰਟੀ ਵੱਲੋਂ ਮੌਕੇ 'ਤੇ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਕਾਰ ਨੂੰ ਦਰੱਖ਼ਤਾਂ ਵਿੱਚੋਂ ਕਢਵਾ ਗਿਆ ਅਤੇ ਜ਼ਖ਼ਮੀਆਂ ਨੂੰ ਕਾਰ ਵਿੱਚੋਂ ਕੱਢਿਆ ਗਿਆ। ਸੋਨੂੰ ਵਾਸੀ ਫਗਵਾੜਾ ਦੀ ਲਾਸ਼ ਜੋਕਿ ਬਹੁਤ ਜ਼ਿਆਦਾ ਬੁਰੀ ਹਾਲਤ ਵਿੱਚ ਸੀ, ਨੂੰ ਵੀ ਬਾਹਰ ਕੱਢ ਲਿਆ ਗਿਆ ਅਤੇ ਜ਼ਖ਼ਮੀਆਂ ਨੂੰ ਜਲੰਧਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਦੋਆਬਾ ਹਸਪਤਾਲ ਦੀ ਵੱਡੀ ਲਾਪਰਵਾਹੀ, ਨਵਜੰਮੀ ਬੱਚੀ ਨੂੰ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਪੁੱਜੇ ਤਾਂ ਚੱਲ ਰਹੇ ਸਨ ਸਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੋਤੀ ਮਹਿਲ ਦੇ ਕਰੀਬੀ ਕੇ. ਕੇ. ਮਲਹੋਤਰਾ ਦੀ ਸ਼ਹਿਰੀ ਕਾਂਗਰਸ ਪ੍ਰਧਾਨਗੀ ਤੋਂ ਛੁੱਟੀ!
NEXT STORY