ਗੋਰਾਇਆ (ਮੁਨੀਸ਼)- ਗੋਰਾਇਆ ਵਿਖੇ ਵਾਪਰੇ ਇਕ ਦਰਦਨਾਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 3 ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ ਇਕ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਏ. ਐੱਸ. ਆਈ. ਬਾਵਾ ਸਿੰਘ ਨੇ ਦੱਸਿਆ ਸੁਖਦੇਵ ਸਿੰਘ ਵਾਸੀ ਦੁਗਰੀ ਲੁਧਿਆਣਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਉਨ੍ਹਾਂ ਦਾ ਪੁੱਤਰ ਬਲਪ੍ਰੀਤ ਸਿੰਘ ਉਰਫ਼ ਬਾਲੀ ਆਪਣੇ ਦੋਸਤ ਭੁਪਿੰਦਰ ਪੁੱਤਰ ਰਜਿੰਦਰ ਕੁਮਾਰ, ਮਨਵੀਰ ਸਿੰਘ ਪੁੱਤਰ ਸਤਪਾਲ ਅਤੇ ਵੈਭਵ ਪੁੱਤਰ ਸੰਜੇ ਕੁਮਾਰ, ਜੋ ਚਾਰੇ ਹੀ ਲੁਧਿਆਣਾ ਦੇ ਰਹਿਣ ਵਾਲੇ ਸਨ, ਕਰੇਟਾ ਕਾਰ ’ਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਏ ਸਨ।
ਐਤਵਾਰ ਉਹ ਜਦ ਸਵੇਰੇ ਉਹ ਲੁਧਿਆਣਾ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਗੋਰਾਇਆ ਦੇ ਮਾਹਲਾਂ ਗੇਟ ਦੇ ਸਾਹਮਣੇ ਪੁਲ ’ਤੇ ਪਹੁੰਚੀ ਅਤੇ ਅੱਗੇ ਜਾ ਰਹੀ ਕੰਬਾਇਨ ਦੇ ਪਿੱਛੇ ਜਾ ਟਕਰਾਈ, ਜਿਸ ਨਾਲ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਗੱਡੀ ਦੇ ਏਅਰਬੈਗ ਖੁੱਲ੍ਹ ਗਏ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਭੁਪਿੰਦਰ ਚਲਾ ਰਿਹਾ ਸੀ, ਜਦਕਿ 26 ਸਾਲਾ ਬਲਪ੍ਰੀਤ ਉਸ ਦੇ ਨਾਲ ਵਾਲੀ ਸੀਟ ’ਤੇ ਅੱਗੇ ਬੈਠਾ ਸੀ, ਜਦਕਿ ਉਸ ਦੇ ਦੋਸਤ ਮਨਵੀਰ ਅਤੇ ਵੈਭਵ ਪਿਛਲੀਆਂ ਸੀਟਾਂ ’ਤੇ ਬੈਠੇ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: ਭਾਖੜਾ ਨਹਿਰ ਦੇ ਕਿਨਾਰੇ ਦੀਆਂ ਟਾਈਲਾਂ ਬੈਠਣ ਨਾਲ ਪਿਆ ਪਾੜ, ਦਹਿਸ਼ਤ ’ਚ ਲੋਕ, BBMB ਦਾ ਅਹਿਮ ਬਿਆਨ
ਉਨ੍ਹਾਂ ਦੱਸਿਆ ਕਿ ਬਲਪ੍ਰੀਤ ਸਿੰਘ ਨੂੰ ਗੋਰਾਇਆ ਦੇ ਪ੍ਰਾਈਵੇਟ ਹਸਪਤਾਲ ’ਚ ਲਿਆਂਦਾ ਗਿਆ ਪਰ ਉਸ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ, ਜਦਕਿ ਵੈਭਵ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਏ. ਐੱਸ. ਆਈ. ਬਾਵਾ ਸਿੰਘ ਨੇ ਦੱਸਿਆ ਬਲਪ੍ਰੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਫਿਲੌਰ ’ਚ ਭੇਜ ਦਿੱਤਾ ਸੀ ਅਤੇ ਉਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕੰਬਾਈਨ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵਿਦੇਸ਼ੋਂ ਆਈ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਅਮਰੀਕਾ 'ਚ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਹੋਈ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਸਦਨ ਅੰਦਰ ਚੁੱਕੇ ਜਾਣਗੇ ਅਹਿਮ ਮੁੱਦੇ (ਵੀਡੀਓ)
NEXT STORY