ਕਪੂਰਥਲਾ(ਮਲਹੋਤਰਾ)— ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਕਾਰ ਸਵਾਰ 6 ਲੋਕਾਂ ਦੇ ਮੁੰਡੀ ਮੋੜ ਨੇੜੇ ਸੜਕ ਹਾਦਸੇ 'ਚ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ 'ਚ ਤਿੰਨ ਔਰਤਾਂ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ 'ਚ ਇਲਾਜ ਕਰਵਾ ਰਹੇ ਮਨਦੀਪ ਪੁੱਤਰ ਦਰਸ਼ਨ ਲਾਲ ਵਾਸੀ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਉਹ ਕਾਰ 'ਤੇ ਰਾਜੂ ਪੁੱਤਰ ਰਮੇਸ਼ ਕੁਮਾਰ, ਚੰਦਨ ਪੁੱਤਰ ਰਮੇਸ਼ ਕੁਮਾਰ, ਪੰਮੀ ਪਤਨੀ ਰਾਜੂ, ਰਾਜੂ ਦੀ ਬੇਟੀ ਗੁੜੀਆ ਅਤੇ ਸੱਤਿਆ ਦੇਵੀ ਪਤਨੀ ਰਮੇਸ਼ ਕੁਮਾਰ ਦੇ ਨਾਲ ਅੰਮ੍ਰਿਤਸਰ ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਜਦੋਂ ਉਹ ਪਿੰਡ ਮੁੰਡੀ ਮੋੜ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ, ਜਿਸ ਨਾਲ ਗੱਡੀ 'ਚ ਬੈਠੇ ਸਾਰੇ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ 108 ਐਂਬੂਲੈਂਸ ਦੁਆਰਾ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਕਰਵਾਇਆ ਗਿਆ। ਪੀੜਤ ਨੇ ਦੱਸਿਆ ਕਿ ਰਾਜੂ, ਪੰਮੀ ਅਤੇ ਰਾਜੂ ਦੀ ਬੇਟੀ ਦੀ ਹਾਲਤ ਨੂੰ ਚਿੰਤਾਜਨਕ ਦੇਖ ਕੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਜਲੰਧਰ ਦੇ ਹਸਪਤਾਲ ਲੈ ਗਏ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੋਡ ਆਫ ਕੰਡਕਟ ਦੌਰਾਨ ਵੀ ਕੋਰਟ ਦੇ ਹੁਕਮਾਂ ਦੀ ਪਾਲਣਾ ਹੋਵੇ : ਹਾਈਕੋਰਟ
NEXT STORY