ਮੋਗਾ,(ਗੋਪੀ): ਮੋਗਾ ਦੇ ਬਰਨਾਲਾ ਰੋਡ 'ਤੇ ਇਕ ਅੱਜ ਦੇਰ ਸ਼ਾਮ ਕਰੀਬ 7.30 ਵਜੇ ਇਕ ਟੈਂਪੂ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਜਿਸ ਦੌਰਾਨ ਰਸਤੇ 'ਤੇ ਜਾ ਰਹੇ ਪਿਓ-ਪੁੱਤ ਇਸ ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਹਾਲਾਂਕਿ ਹਾਦਸੇ ਦਾ ਸ਼ਿਕਾਰ ਹੋਏ ਟੈਂਪੂ ਤੇ ਕਾਰ ਚਾਲਕ ਬਾਲ-ਬਾਲ ਬਚ ਗਏ। ਮ੍ਰਿਤਕ ਪਿਓ-ਪੁੱਤ ਮੋਗਾ ਦੇ ਡਾਲਾ ਦੇ ਦੱਸੇ ਜਾ ਰਹੇ ਹਨ, ਪਿਤਾ ਦੀ ਉਮਰ 75 ਸਾਲ ਦੇ ਲੜਕੇ ਦੀ ਉਮਰ ਕਰੀਬ 50 ਸਾਲ ਹੈ।
ਸ਼ੈਲਰ ਮਾਲਕਾਂ ਨੇ ਆੜ੍ਹਤੀ ਕੋਲੋਂ ਠੱਗੇ ਲੱਖਾਂ ਰੁਪਏ
NEXT STORY