ਸ੍ਰੀ ਆਨੰਦਪੁਰ ਸਾਹਿਬ, (ਬਾਲੀ)— ਸ੍ਰੀ ਆਨੰਦਪੁਰ ਸਾਹਿਬ ਤੋਂ ਮਾਤਾ ਨੈਣਾਂ ਦੇਵੀ ਨੂੰ ਜਾਂਦੀ ਸੜਕ ਦਾ ਡੰਗਾ ਅੱਜ ਬੁਰੀ ਤਰ੍ਹਾਂ ਟੁੱਟ ਗਿਆ, ਜਿਸ ਕਾਰਨ ਤਕਰੀਬਨ 70 ਫੁੱਟ ਸੜਕ ਧੱਸ ਕੇ ਟੁੱਟ ਗਈ। ਇਹ ਸੜਕ ਉੱਤਰੀ ਭਾਰਤ ਦੀ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾਂ ਦੇਵੀ ਜੀ ਦੇ ਮੰਦਿਰ ਨੂੰ ਜਾਂਦੀ ਹੈ ਤੇ ਇਸ ਸੜਕ ਤੋਂ ਸ਼ਰਧਾਲੂਆਂ ਦੀਆਂ ਕਾਰਾਂ, ਬੱਸਾਂ ਤੇ ਹੋਰ ਗੱਡੀਆਂ ਦੀ ਆਵਾਜਾਈ ਚਲਦੀ ਰਹਿੰਦੀ ਹੈ। ਸੜਕ ਟੁੱਟਣ ਸਮੇਂ ਇਸ ਦੇ ਨਜ਼ਦੀਕ ਕੋਈ ਗੱਡੀ ਆਦਿ ਨਹੀਂ ਸੀ ਜਾ ਰਹੀ, ਜਿਸ ਕਰ ਕੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਡੰਗਾ ਟੁੱਟਣ ਦੇ ਨਾਲ ਸੜਕ 'ਤੇ ਲੱਗੇ ਬਿਜਲੀ ਦੇ ਖੰਭੇ ਬੁਰੀ ਤਰ੍ਹਾਂ ਟੁੱਟ ਗਏ, ਫਲੈਕਸ ਬੋਰਡ ਟੁੱਟ ਕੇ ਡਿੱਗ ਪਏ ਤੇ ਆਸ-ਪਾਸ ਡੰਗੇ ਦੇ ਪੱਥਰ ਦੂਰ-ਦੂਰ ਤੱਕ ਖਿੱਲਰ ਗਏ। ਲੋਕਾਂ ਨੇ ਖੁਦ ਸੜਕ ਦੇ ਦੋਹੀਂ ਪਾਸੀਂ ਰੋਕਾਂ ਲਗਾ ਕੇ ਗੱਡੀਆਂ ਆਉਣ ਤੋਂ ਰੋਕੀਆਂ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਨਾ ਵਾਪਰ ਜਾਵੇ।
ਮੋਟਰਸਾਈਕਲ ਤੇ ਸਕੂਲ ਵੈਨ ਦੀ ਟੱਕਰ 'ਚ 1 ਦੀ ਮੌਤ
NEXT STORY