ਪਠਾਨਕੋਟ, (ਸ਼ਾਰਦਾ)- ਭੋਆ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਮੁੱਖ ਮਾਰਗ ਤਾਰਾਗਡ਼੍ਹ-ਸਿਹੋਡ਼ਾ ਸਡ਼ਕ ਦੀ ਮਾਡ਼ੀ ਹਾਲਤ ਕਾਰਨ ਪਿੰਡ ਝੇਲਾ ਆਮਦਾ ਦੇ ਲੋਕਾਂ ਨੇ ਸਬੰਧਤ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਦੀ ਅਗਵਾਈ ਪਿੰਡ ਦੇ ਨੌਜਵਾਨ ਸ਼ੰਮੀ ਠਾਕੁਰ ਨੇ ਕੀਤੀ। ਪ੍ਰਦਰਸ਼ਨਕਾਰੀ ਰਾਮ ਕੁਮਾਰ, ਲਖਵਿੰਦਰ ਕੁਮਾਰ, ਸੁਰੇਸ਼ ਕੁਮਾਰ, ਧਰਮਪਾਲ, ਕਮਲ ਕੁਮਾਰ, ਰਮੇਸ਼ ਕੁਮਾਰ, ਜਗਦੀਸ਼ ਰਾਜ, ਜਤਿੰਦਰ ਪਾਲ, ਰੂਪ ਲਾਲ ਨੇ ਰੋਸ ਪ੍ਰਗਟ ਕਰਦਿਅਾਂ ਕਿਹਾ ਕਿ ਮੁੱਖ ਮਾਰਗ ਨੂੰ ਬਣੇ ਅਜੇ ਸਿਰਫ਼ 3 ਸਾਲ ਵੀ ਪੂਰੇ ਨਹੀਂ ਹੋਏ ਜਦਕਿ ਇਸ ਮਾਰਗ ’ਤੇ ਪਏ ਅਨੇਕਾਂ ਟੋਏ ਇਸ ਦੀ ਮਾੜੀ ਹਾਲਤ ਦਾ ਪ੍ਰਮਾਣ ਹਨ। ਉਨ੍ਹਾਂ ਕਿਹਾ ਕਿ ਸਡ਼ਕ ਬਣਾਉਂਦੇ ਸਮੇਂ ਠੇਕੇਦਾਰਾਂ ਵੱਲੋਂ ਘਟੀਆ ਮਟੀਰੀਅਲ ਵਰਤਣ ਕਾਰਨ ਇਹ ਸਡ਼ਕ ਸਿਰਫ਼ 2 ਸਾਲ ਹੀ ਚੱਲੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਤਾਰਾਗਡ਼੍ਹ ਤੋਂ ਲੈ ਕੇ ਸਿਹੋਡ਼ਾ ਤੱਕ ਸਡ਼ਕ ’ਤੇ ਅਨੇਕਾਂ ਟੋਏ ਹਨ, ਜਿਸ ਕਾਰਨ ਆਏ ਦਿਨ ਮੁੱਖ ਮਾਰਗ ’ਤੇ ਹਾਦਸੇ ਹੋ ਰਹੇ ਹਨ। ਉਨ੍ਹਾਂ ਦੱÎਸਿਆ ਕਿ ਰਾਤ ਸਮੇਂ ਰੇਤ-ਬੱਜਰੀ ਨਾਲ ਭਰੇ ਓਵਰਲੋਡ ਟਰੈਕਟਰ-ਟਰਾਲੇ ਲੰਘਦੇ ਹਨ, ਜਿਸ ਕਾਰਨ ਇਸ ਸਡ਼ਕ ਦੀ ਹਾਲਤ ਬਹੁਤ ਮਾਡ਼ੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮਾਰਗ ਦਰਜਨਾਂ ਪਿੰਡਾਂ ਨੂੰ ਇਕ ਦੂਸਰੇ ਨਾਲ ਜੋਡ਼ਦਾ ਹੈ ਜਦਕਿ ਇਹੀ ਮਾਰਗ ਅੱਗੇ ਜਾ ਕੇ ਸਿਹੋਡ਼ਾ ਤੋਂ ਸੁੰਦਰਚੱਕ-ਮਲਿਕਪੁਰ ਹੋ ਕੇ ਨੈਸ਼ਨਲ ਹਾਈਵੇ ’ਤੇ ਮਿਲਦਾ ਹੈ। ਉਨ੍ਹਾਂ ਸਬੰਧਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਮਾਰਗ ਦੀ ਮਹੱਤਤਾ ਦੇਖਦੇ ਹੋਏ ਇਸ ਨੂੰ ਛੇਤੀ ਤੋਂ ਛੇਤੀ ਉਸਾਰਿਆ ਜਾਵੇ ਤਾਂ ਜੋ ਖੇਤਰ ਦੇ ਲੋਕਾਂ ਨੂੰ ਰਾਹਤ ਮਿਲ ਸਕੇ।
ਟਰੇਡ ਅਤੇ ਇੰਡਸਟਰੀ ਨੂੰ ਚਿੰਤਾ 'ਚ ਪਾ ਕੇ ਜੀ. ਐੱਸ. ਟੀ. ਦੀ ਵਰ੍ਹੇਗੰਢ ਦਾ ਜਸ਼ਨ ਮਨਾ ਰਿਹੈ ਕੇਂਦਰ : ਜਾਖੜ
NEXT STORY