ਬੁਢਲਾਡਾ (ਬਾਂਸਲ) : ਅੱਤ ਦੀ ਗਰਮੀ 'ਚ ਥੋੜ੍ਹੇ ਜਿਹੇ ਮੀਂਹ ਨਾਲ ਸਥਾਨਕ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੀ ਹੈ, ਉੱਥੇ ਨਿਕਾਸੀ ਪਾਣੀ ਅਤੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਨਾਲ ਜਲ-ਥਲ ਹੋ ਚੁੱਕੀਆਂ ਹਨ ਅਤੇ ਸੜਕਾਂ ਦੇ ਨਾਲ-ਨਾਲ ਘਰਾਂ ਅਤੇ ਦੁਕਾਨਾਂ ਅੰਦਰ ਵੀ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਰੇਲਵੇ ਰੋਡ, ਚੌੜੀ ਗਲੀ, ਗਾਂਧੀ ਬਾਜ਼ਾਰ, ਬਚਨਾ ਹਲਵਾਈ ਰੋਡ, ਅਨਾਜ ਮੰਡੀ ਆਦਿ ਸੜਕਾਂ 'ਤੇ ਇੱਕ-ਇੱਕ ਫੁੱਟ ਪਾਣੀ ਖੜ੍ਹ ਚੁੱਕਾ ਹੈ।
ਇੱਥੋਂ ਤੱਕ ਕਿ ਸ਼ਹਿਰ ਦੇ ਸਿਵਲ ਹਸਪਤਾਲ ਦਾ ਵਿਹੜਾ ਵੀ ਪਾਣੀ ਨਾਲ ਭਰ ਚੁੱਕਾ ਹੈ। ਇਸ ਸੰਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਸ਼ਹਿਰ ਅੰਦਰ ਪਿਛਲੇ ਸਮੇਂ ਹੋਏ ਵਿਕਾਸ ਕਾਰਜ ਹਨ, ਜੋ ਬਿਨ੍ਹਾਂ ਕਿਸੇ ਲੈਵਲ ਤੋਂ ਕੁੱਝ ਸੜਕਾਂ ਨੂੰ ਜ਼ਿਆਦਾ ਉੱਚਾ ਕਰਨ ਕਾਰਨ ਹੋ ਰਿਹਾ ਹੈ। ਸਥਾਨਕ ਸ਼ਹਿਰ ਦੀ ਚੌੜੀ ਗਲੀ ਤਾਂ ਝੀਲ ਦਾ ਰੂਪ ਹੀ ਧਾਰਨ ਕਰ ਜਾਂਦੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਭਰਨ ਤੋਂ ਬਾਅਦ ਕਿੰਨਾ-ਕਿੰਨਾ ਸਮਾਂ ਪਾਣੀ ਨਹੀਂ ਨਿਕਲਦਾ।
ਇਸ ਦੇ ਨਾਲ ਹੀ ਵਪਾਰ ਵੀ ਬਿਲਕੁੱਲ ਠੱਪ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ ਨੂੰ ਕਾਫੀ ਵਾਰ ਜਾਣੂੰ ਕਰਵਾਇਆ ਜਾ ਚੁੱਕਾ ਹੈ ਪਰ ਪ੍ਰਸ਼ਾਸ਼ਨ ਕੁੰਭਕਰਨ ਦੀ ਨੀਂਦ ਸੌਂ ਰਿਹਾ ਹੈ। ਸ਼ਹਿਰ ਦੇ ਸੀਵਰੇਜ ਤਾਂ ਪਹਿਲਾ ਹੀ ਓਵਰਫਲੋਅ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਸ਼ਾਸ਼ਨ ਨੂੰ ਪਹਿਲਾਂ ਤੋਂ ਹੀ ਸੀਵਰੇਜ ਅਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਕਰਵਾਉਣੀ ਚਾਹੀਦੀ ਸੀ।
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਠਵੀਂ, ਦਸਵੀਂ, ਬਾਰਵ੍ਹੀ ਦੀਆਂ ਅਨੁਪੂਰਵਕ ਪ੍ਰੀਖਿਆਵਾਂ ਅੱਜ ਤੋਂ
NEXT STORY