ਦੀਨਾਨਗਰ(ਕਪੂਰ) : ਸਥਾਨਕ ਬੱਸ ਸਟੈਂਡ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬੱਸ ਡਰਾਈਵਰ ਨੇ ਇਕ ਨੌਜਵਾਨ ਨੂੰ ਲੋਹੇ ਦੀ ਰਾਡ ਨਾਲ ਕੁੱਟਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਬੀਤੀ ਸਵੇਰੇ ਲਗਭਗ 7:40 ਵਜੇ ਪੰਜਾਬ ਰੋਡਵੇਜ਼ ਦੀ ਬੱਸ ਨੰ. ਪੀਬੀ 06 ਏ. ਐੱਸ. 8776 ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ, ਜਦੋਂ ਡਰਾਈਵਰ ਬੱਸ ਸਟੈਂਡ ਤੋਂ 500 ਮੀਟਰ ਪਿੱਛੇ ਬੱਸ ਰੋਕ ਕੇ ਸਵਾਰੀਆਂ ਉਤਾਰ ਰਿਹਾ ਸੀ, ਤਾਂ ਬੱਸ ਸਟੈਂਡ ਦੇ ਬਾਹਰ ਬੱਸ ਦੀ ਉਡੀਕ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਇਹ ਬੱਸ ਅੱਜ ਵੀ ਇੱਥੇ ਨਹੀਂ ਰੁਕੇਗੀ, ਇਹ ਬੱਸ ਡਰਾਈਵਰ ਹਰ ਰੋਜ਼ ਬੱਸ ਸਟੈਂਡ ਦੇ ਪਿੱਛੇ ਖੜ੍ਹੀ ਕਰਦਾ ਹੈ ਅਤੇ ਬੱਸ ਸਟੈਂਡ ’ਤੇ ਰੁਕੇ ਬਿਨਾਂ ਬੱਸ ਲੈ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ
ਫਿਰ ਇਕ ਨੌਜਵਾਨ ਰਮਨ ਕੁਮਾਰ, ਜੋ ਉੱਥੇ ਆਪਣੇ ਰਿਸ਼ਤੇਦਾਰ ਨੂੰ ਬੱਸ ’ਚ ਬਿਠਾਉਣ ਆਇਆ ਸੀ, ਨੇ ਬੱਸ ਸਟੈਂਡ ਦੇ ਬਾਹਰੋਂ ਲੰਘਦੀ ਬੱਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਫਿਰ ਬੱਸ ਡਰਾਈਵਰ ਨੂੰ ਵੀਡੀਓ ਬਣਾਉਣ ਦੀ ਭਿਣਕ ਲੱਗ ਗਈ, ਤਾਂ ਡਰਾਈਵਰ ਨੇ ਗਲਤ ਮੋੜ ਲਿਆ ਅਤੇ ਨੌਜਵਾਨ ਨੂੰ ਬੱਸ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਖੁਸ਼ਕਿਸਮਤੀ ਨਾਲ ਬਚ ਗਿਆ ਅਤੇ ਡਰਾਈਵਰ ਨੇ ਤੁਰੰਤ ਬੱਸ ਰੋਕ ਲਈ ਅਤੇ ਉਸਨੂੰ ਲੋਹੇ ਦੀ ਰਾਡ ਲੈ ਕੇ ਮਗਰ ਭੱਜਣ ਲੱਗਾ ਪਰ ਮੌਜੂਦ ਯਾਤਰੀਆਂ ਅਤੇ ਉੱਥੇ ਹੋਰ ਲੋਕਾਂ ਦੇ ਵਿਰੋਧ ਕਾਰਨ ਰਮਨ ਕੁਮਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ- ਕਲਯੁੱਗੀ ਮਾਪਿਆਂ ਦਾ ਸ਼ਰਮਨਾਕ ਕਾਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ...
ਦੀਨਾਨਗਰ ਬੱਸ ਸਟੈਂਡ ਤੋਂ ਰੋਜ਼ਾਨਾ ਸਫਰ ਕਰਨ ਵਾਲੀਆਂ ਮਹਿਲਾ ਯਾਤਰੀਆਂ ਨੇ ਦੱਸਿਆ ਕਿ ਸਵੇਰੇ ਇਸ ਰੋਡਵੇਜ਼ ਬੱਸ ਤੋਂ ਇਲਾਵਾ ਹੋਰ ਵੀ ਕਈ ਸਰਕਾਰੀ ਬੱਸਾਂ ਸਟੈਂਡ ਤੋਂ ਥੋੜ੍ਹੀ ਦੂਰੀ ’ਤੇ ਯਾਤਰੀਆਂ ਨੂੰ ਉਤਾਰਦੀਆਂ ਹਨ ਅਤੇ ਬਿਨਾਂ ਕਿਸੇ ਯਾਤਰੀ ਨੂੰ ਲਏ ਦੀਨਾਨਗਰ ਤੋਂ ਰਵਾਨਾ ਹੋ ਜਾਂਦੀਆਂ ਹਨ, ਜਿਸ ਕਾਰਨ ਮਹਿਲਾ ਯਾਤਰੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਰਮਨ ਕੁਮਾਰ ਨੇ ਉਕਤ ਬੱਸ ਦੇ ਡਰਾਈਵਰ ਵਿਰੁੱਧ ਕਾਰਵਾਈ ਲਈ ਸਥਾਨਕ ਪੁਲਸ ਨੂੰ ਸ਼ਿਕਾਇਤ ਕਰਨ ਤੋਂ ਇਲਾਵਾ ਪੰਜਾਬ ਦੇ ਟਰਾਂਸਪੋਰਟ ਮੰਤਰੀ, ਆਰ. ਟੀ. ਓ. ਗੁਰਦਾਸਪੁਰ ਨੂੰ ਵੀ ਸ਼ਿਕਾਇਤ ਭੇਜੀ ਹੈ, ਜਿਸ ’ਚ ਉਕਤ ਬੱਸ ਦੇ ਡਰਾਈਵਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ, ਨਾਲ ਹੀ ਦੀਨਾਨਗਰ ਬੱਸ ਸਟੈਂਡ ਦੇ ਬਾਹਰ ਮਹਿਲਾ ਯਾਤਰੀਆਂ ਦੀ ਸਹੂਲਤ ਲਈ ਪੰਜਾਬ ਰੋਡਵੇਜ਼ ਬੱਸ ਦਾ ਰੁਕਣਾ ਯਕੀਨੀ ਬਣਾਉਣ ਲਈ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ
NEXT STORY