ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਮਾਣਯੋਗ ਅਦਾਲਤ ਨੇ ਰਿਸ਼ਵਤ ਦੇ ਇਕ ਮਾਮਲੇ ਵਿਚ ਰੋਡਵੇਜ਼ ਕਰਮਚਾਰੀ ਨੂੰ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਵਿਜੀਲੈਂਸ ਵੱਲੋਂ ਦਰਜ ਕੀਤਾ ਗਿਆ ਸੀ। ਦਰਜ ਕੀਤੇ ਗਏ ਮਾਮਲੇ ਅਨੁਸਾਰ 17 ਅਗਸਤ 2018 ਨੂੰ ਠੇਕਾ ਅਧਾਰਿਤ ਰੋਡਵੇਜ਼ ਮੁਲਾਜ਼ਮ ਜਤਿੰਦਰ ਪਾਲ ਸਿੰਘ ਡਰਾਇਵਰ, ਅਵਤਾਰ ਸਿੰਘ ਕੰਡਕਟਰ ਅਤੇ ਸੁਰਜੀਤ ਸਿੰਘ ਨੇ ਵਿਜੀਲੈਂਸ ਦਫ਼ਤਰ ਵਿਖੇ ਪਹੁੰਚ ਸ਼ਿਕਾਇਤ ਕੀਤੀ ਕਿ ਉਹ ਕੱਚੇ ਠੇਕਾ ਅਧਾਰਿਤ ਮੁਲਾਜ਼ਮ ਹਨ ਅਤੇ ਬਹੁਤ ਘੱਟ ਤਨਖਾਹ 'ਤੇ ਕੰਮ ਕਰਦੇ ਹਨ। ਜੇਕਰ ਉਨ੍ਹਾਂ ਦੀ ਡਿਊਟੀ ਲੰਮੇ ਰੂਟ 'ਤੇ ਲੱਗ ਜਾਂਦੀ ਹੈ ਤਾਂ ਉਨ੍ਹਾਂ ਨੂੰ ਓਵਰਟਾਈਮ ਅਤੇ ਟੀ. ਏ, ਡੀ. ਏ ਵੀ ਮਿਲਦਾ ਹੈ।
ਪੰਜਾਬ ਰੋਡਵੇਜ਼ ਦੀ ਇਕ ਵੋਲਵੋ ਬੱਸ ਜੋ ਕਿ ਅਬੋਹਰ ਤੋਂ ਵਾਇਆ ਚੰਡੀਗੜ੍ਹ ਜਾਂਦੀ ਹੈ ਜਿਸ 'ਤੇ ਉਕਤ ਦੀ ਡਿਊਟੀ ਸੀ ਜਿਸ ਕਾਰਨ ਉਨ੍ਹਾਂ ਨੂੰ ਓਵਰਟਾਈਮ ਅਤੇ ਟੀ. ਏ. ਡੀ. ਏ. ਮਿਲਦਾ ਸੀ। ਉਕਤ ਦੇ ਬਿਆਨਾਂ ਅਨੁਸਾਰ ਹੁਣ ਉਨ੍ਹਾਂ ਦੀ ਡਿਊਟੀ ਕੱਟ ਦਿੱਤੀ ਗਈ ਅਤੇ ਇਸ ਬੱਸ 'ਤੇ ਡਿਊਟੀ ਲਗਾਉਣ ਲਈ ਪ੍ਰੀਤਇੰਦਰਜੀਤ ਸਿੰਘ ਇੰਸਪੈਕਟਰ ਉਨ੍ਹਾਂ ਤੋਂ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਦਾ ਹੈ। ਉਕਤ ਦੇ ਬਿਆਨ ਅਨੁਸਾਰ ਉਨ੍ਹਾਂ ਨੇ ਗੱਲਬਾਤ ਕੀਤੀ ਤਾਂ 3500 ਰੁਪਏ ਵਿਚ ਸੌਦਾ ਤੈਅ ਹੋਇਆ ਪਰ ਉਹ ਰਿਸ਼ਵਤ ਦੇਣਾ ਨਹੀਂ ਚਾਹੁੰਦੇ ਜਿਸ ਕਾਰਨ ਉਹ ਵਿਜੀਲੈਂਸ ਦਫ਼ਤਰ ਸ਼ਿਕਾਇਤ ਲਈ ਆਏ ਹਨ।
ਵਿਜੀਲੈਂਸ ਨੇ ਉਕਤ ਦੀ ਸ਼ਿਕਾਇਤ ਦੇ ਅਧਾਰ 'ਤੇ ਪੂਰਾ ਜਾਲ ਵਿਛਾਇਆ ਅਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਪ੍ਰੀਤਇੰਦਰਜੀਤ ਸਿੰਘ ਨੂੰ ਰਿਸ਼ਵਤ ਲੈਂਦੇ ਕਾਬੂ ਕਰ ਲਿਆ। ਅੱਜ ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਮਾਣਯੋਗ ਅਦਾਲਤ ਨੇ ਸਰਕਾਰੀ ਵਕੀਲ ਆਰ. ਐੱਸ. ਜੋਸਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਪ੍ਰੀਤਇੰਦਰਜੀਤ ਸਿੰਘ ਨੂੰ ਸੈਕਸ਼ਨ 7 ਤਹਿਤ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ ਹੈ।
ਸ਼ਿਵਰਾਤਰੀ ਮੌਕੇ ਕੇਲਿਆਂ ਤੇ ਦੁੱਧ ਦਾ ਲੰਗਰ ਲਗਾਇਆ
NEXT STORY