ਫਗਵਾੜਾ (ਜਲੋਟਾ) : ਫਗਵਾੜਾ 'ਚ ਚੋਰ ਲੁਟੇਰਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਨਰਾਤਿਆਂ ਦੇ ਪਵਿੱਤਰ ਦਿਨਾਂ 'ਚ ਹੁਣ ਚੋਰਾਂ ਵਲੋਂ ਸ਼੍ਰੀ ਸ਼ਿਵ ਸ਼ਕਤੀ ਮਾਂ ਬਗਲਾਮੁਖੀ ਧਾਮ ਮੰਦਰ ਫਗਵਾੜਾ 'ਚ ਚੋਰੀ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਪੰਡਿਤ ਬਨਵਾਰੀ ਲਾਲ ਬੰਧੂ ਸ਼ਰਮਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਚੋਰਾਂ ਨੇ ਉਸ ਨੂੰ ਪਿਸਤੌਲ ਦੀ ਨੋਕ 'ਤੇ ਰੱਖਦੇ ਹੋਏ ਮੰਦਰ ਦੀ ਗੋਲਕ ਦੀ ਭੰਨਤੋੜ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਲੁਟੇਰਿਆਂ ਨੇ ਉਸ ਦਾ ਮੋਬਾਈਲ ਫੋਨ ਵੀ ਲੁੱਟ ਲਿਆ।
ਇਹ ਵੀ ਪੜ੍ਹੋ : ਕਾਂਗਰਸ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਕੀਤਾ ਜਾ ਰਿਹੈ ਕੰਮ: ਰਾਜਾ ਵੜਿੰਗ
ਇਲਾਕੇ 'ਚ ਚੋਰੀ ਦੀ ਉਕਤ ਘਟਨਾ ਨੂੰ ਲੈ ਕੇ ਲੋਕਾਂ ਖਾਸ ਤੌਰ 'ਤੇ ਮੰਦਰ ਨਾਲ ਜੁੜੇ ਸ਼ਰਧਾਲੂਆਂ 'ਚ ਗੁੱਸੇ ਦੀ ਲਹਿਰ ਹੈ। ਸ਼ਰਧਾਲੂਆਂ ਨੇ ਮੰਦਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਮੰਦਰ ਦੇ ਸੰਚਾਲਕ ਪੰਡਿਤ ਵਿਜੇ ਸ਼ਾਸਤਰੀ, ਪੰਡਿਤ ਕੁੰਦਨ ਲਾਲ ਸ਼ਾਸਤਰੀ, ਪੰਡਿਤ ਮਯੰਕ ਵਿਆਸ, ਪੰਡਿਤ ਰਾਮ ਬਾਬੂ ਸ਼ਰਮਾ, ਮਹਿਲਾ ਸਤਿਸੰਗ ਸਭਾ ਦੇ ਮੈਂਬਰ ਆਦਿ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਭਾਜਪਾ ਨੇ ਸੱਦੀ ‘ਲੋਕਾਂ ਦੀ ਵਿਧਾਨ ਸਭਾ’
NEXT STORY