ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਇਲਾਕੇ ’ਚ 23-24 ਦੀ ਦਰਮਿਆਨੀ ਰਾਤ ਨੂੰ ਨਕਾਬਪੋਸ਼ ਲੁਟੇਰਿਆਂ ਨੇ 2 ਧਾਰਮਿਕ ਡੇਰਿਆਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਇਕ ਨੂੰ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰਕੇ ਨਗਦੀ, ਸੋਨੇ ਦੀਆਂ ਛਾਪਾਂ, ਚਾਂਦੀ ਦੀਆਂ ਛਾਪਾਂ, ਕੜਾ, ਚੈਨੀ, ਕੰਨਾਂ ਦੀਆਂ ਮੁੰਦਰਾ ਅਤੇ 2 ਮੋਬਾਇਲ ਲੈ ਕੇ ਫਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ’ਚ ਸਹਿਮ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਪਿੰਡ ਮਹਿਤਾ ਦੇ ਖੇਤਾਂ ’ਚ ਸਥਿਤ ਡੇਰਾ ਸ਼ੀਤਲ ਦਾਸ (ਦਰਾਹੀ ਢਾਬ) ਦੇ ਮਹੰਤ ਅਰਜਨ ਦਾਸ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਡੇਰੇ ’ਚ ਸੇਵਾ ਕਰ ਰਹੇ ਹਨ, ਰਾਤ ਕੋਈ 11 ਵਜੇ ਦੇ ਕਰੀਬ ਤਿੰਨ ਨਕਾਬਪੋਸ਼ ਲੁਟੇਰੇ ਦਾਖਲ ਹੋਏ ਅਤੇ ਬਰਾਂਡੇ ’ਚ ਸੁੱਤੇ ਪਏ ਲਾਂਗਰੀ ਨੂੰ ਜਗਾ ਕੇ ਪੁੱਛਿਆ ਕਿ ਬਾਬਾ ਕਿੱਥੇ ਹੈ ਤਾਂ ਉਨ੍ਹਾਂ ਦਰਵਾਜ਼ੇ ਨੂੰ ਧੱਕਾ ਮਾਰ ਕੇ ਖੋਲ੍ਹਿਆਂ ਤਾਂ ਸੁੱਤੇ ਪਏ ਮਹੰਤ ਨੂੰ ਕਿਹਾ ਕਿ ਅਸੀਂ ਪੁਲਸ ਵਾਲੇ ਹਾਂ ਪਤਾ ਲੱਗਾ ਹੈ ਕਿ ਡੇਰੇ ‘ਚ ਨਸ਼ਾ ਵੇਚਦੇ ਹੋ, ਤਲਾਸ਼ੀ ਲੈਣੀ ਹੈ ਤਾਂ ਡੇਰੇ ਦੇ ਮਹੰਤ ਨੇ ਕਿਹਾ ਕਿ ਲੈ ਲਵੋ ਉਨ੍ਹਾਂ ਕਮਰੇ ਦੀਆਂ ਅਲਮਾਰੀਆਂ ਦੇ ਜਿੰਦਰੇ ਤੋੜ ਕੇ ਫਰੋਲਾ-ਫਰਾਲੀ ਕਰਕੇ 20 ਹਜ਼ਾਰ ਰੁਪਏ ਦੀ ਨਗਦੀ ਲੈਕੇ ਡੇਰੇ ਦੇ ਮਹੰਤ ਅਤੇ ਲਾਂਗਰੀ ਨੂੰ ਅੰਦਰ ਕਮਰੇ ’ਚ ਬੰਦ ਕਰਕੇ ਬਾਹਰੋਂ ਕੁੰਡਾ ਲਾ ਕੇ ਚਲੇ ਗਏ।
ਸਵੇਰ ਤੱਕ ਉਹ ਕਮਰੇ ’ਚ ਹੀ ਬੰਦ ਰਹੇ ਤਾਂ ਸਵੇਰੇ ਖਿੜਕੀ ਵਿੱਚੋਂ ਦੀ ਲਾਂਗਰੀ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਖੇਤ ’ਚ ਰਹਿੰਦੇ ਕਿਸਾਨ ਪਰਿਵਾਰ ਦੇ ਹਰਜਿੰਦਰ ਸਿੰਘ ਅਤੇ ਉਸ ਦੇ ਪੁੱਤਰ ਦਲਜੀਤ ਸਿੰਘ ਨੇ ਬਾਹਰੋਂ ਕੁੰਡੀ ਖੋਲ੍ਹੀ ਤਾਂ ਮਹੰਤ ਅਰਜਨ ਦਾਸ ਅਤੇ ਲਾਂਗਰੀ ਸੰਤ ਨੇ ਸਾਰੀ ਕਹਾਣੀ ਦੱਸੀ। ਇਸ ਦੌਰਾਨ ਤਪਾ ਪੁਲਸ ਅਤੇ ਪਿੰਡ ਨਿਵਾਸੀਆਂ ਨੂੰ ਘਟਨਾ ਬਾਰੇ ਦੱਸਿਆ ਤਾਂ ਡੀ.ਐੱਸ.ਪੀ ਤਪਾ ਰਵਿੰਦਰ ਸਿੰਘ ਰੰਧਾਵਾ ਅਤੇ ਥਾਣਾ ਮੁੱਖੀ ਜਗਜੀਤ ਸਿੰਘ ਘੁੰਮਾਣ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸੇ ਤਰ੍ਹਾਂ ਪਿੰਡ ਧੋਲਾ ਟਿੱਬਾ ਦੇ ਸੰਚਾਲਕ ਸ਼ੰਭੂ ਦਾਸ ਜੋ ਤਪਾ ਵਿਖੇ ਇਕ ਪ੍ਰਾਈਵੇਟ ਕਲੀਨਿਕ ’ਚ ਦਾਖਲ ਹਨ ਨੇ ਦੱਸਿਆ ਕਿ ਉਹ ਲਗਭਗ 2 ਦਹਾਕਿਆਂ ਤੋਂ ਡੇਰੇ ਦੀ ਸੇਵਾ ਕਰ ਰਿਹਾ ਹੈ। ਰਾਤ 12 ਵਜੇ ਦੇ ਕਰੀਬ 4 ਨਕਾਬਪੋਸ਼ ਲੁਟੇਰਿਆਂ ਨੇ ਡੇਰੇ ’ਚ ਦਾਖਲ ਹੋ ਕੇ ਉਸ ਦੇ ਸੁੱਤੇ ਪਏ ਦੇ ਸਿਰ ’ਚ ਸੋਟੀਆਂ ਨਾਲ ਹਮਲਾ ਕਰਕੇ ਬੇਹੋਸ਼ ਕਰ ਦਿੱਤਾ। ਉਸ ਦੀਆਂ ਦੋ ਉਗਲਾਂ ’ਚ ਪਾਈਆਂ ਸੋਨੇ ਦੀਆਂ 2 ਛਾਪਾਂ, 6 ਚਾਂਦੀ ਦੀਆਂ ਛਾਪਾਂ, ਕੜਾ, ਚੈਨੀ ਅਤੇ ਕੰਨਾਂ ਦੀਆਂ ਮੁੰਦਰਾ ਸਮੇਤ 10 ਹਜ਼ਾਰ ਰੁਪਏ ਨਗਦ ਲੁੱਟ ਕੇ ਲੈ ਗਏ। ਸਵੇਰ ਜਦੋਂ 5 ਵਜੋ ਹੋਸ਼ ਆਈ ਤਾਂ ਉਸ ਨੇ ਮੋਬਾਇਲ ’ਤੇ ਕਮੇਟੀ ਮੈਂਬਰ ਅਵਤਾਰ ਸਿੰਘ ਨੂੰ ਘਟਨਾ ਬਾਰੇ ਦੱਸਿਆ। ਇਸ ਦੌਰਾਨ ਦੱਸੀ। ਇਸ ਦੌਰਾਨ ਡੇਰੇ ’ਤੇ ਪਹੁੰਚੇ ਕਮੇਟੀ ਮੈਂਬਰਾਂ ਨੇ ਬੇਸੁੱਧ ਪਏ ਬਾਬੇ ਨੂੰ ਤੁਰੰਤ ਤਪਾ ਦੇ ਇਕ ਪ੍ਰਾਈਵੇਟ ਕਲੀਨਿਕ ’ਚ ਦਾਖਲ ਕਰਵਾਇਆ। ਲੁਟੇਰਿਆਂ ਨੇ ਬਾਬੇ ਦੇ ਕਮਰੇ ਦੇ ਸਾਰੇ ਸਮਾਨ ਦੀ ਫਰੋਲਾ-ਫਰਾਲੀ ਕਰਕੇ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ। ਬਾਬੇ ਅਨੁਸਾਰ ਲੁਟੇਰਿਆਂ ਦੀ ਗਿਣਤੀ ਚਾਰ ਸੀ। ਤਿੰਨ ਲੁਟੇਰੇ ਉਸ ਦੇ ਕਮਰੇ ’ਚ ਦਾਖਲ ਹੋਏ ਅਤੇ ਇਕ ਬਾਹਰ ਖੜ੍ਹਾ ਰਿਹਾ। ਲੁਟੇਰੇ ਡੀ. ਵੀ. ਆਰ. ਵੀ ਨਾਲ ਲੈ ਗਏ। ਘਟਨਾ ਦਾ ਪਤਾ ਲੱਗਦੇ ਹੀ ਡੀ.ਐਸ.ਪੀ ਤਪਾ ਰਵਿੰਦਰ ਸਿੰਘ ਰੰਧਾਵਾ ਮੌਤੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਦੌਰਾ ਕਰਕੇ ਦੱਸਿਆ ਕਿ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਹਿਮਾਚਲ ’ਚ ਪਿਆ ਭਰਵਾਂ ਮੀਂਹ ਪੰਜਾਬ ਦੀ ਖੇਤੀ ਲਈ ਲਾਹੇਵੰਦ, ਜਾਣੋ ਆਉਣ ਵਾਲੇ ਦਿਨਾਂ ਦਾ ਮੌਸਮ ਦਾ ਹਾਲ
NEXT STORY