ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪਿਸਤੌਲ ਦੀ ਨੋਕ 'ਤੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ਨੂੰ ਲੁੱਟ ਲਿਆ। ਅਣਪਛਾਤੇ ਲੁਟੇਰੇ ਠੇਕੇ ਤੋਂ 2 ਲੱਖ ਰੁਪਏ ਦੇ ਕਰੀਬ ਸ਼ਰਾਬ ਲੁੱਟ ਕੇ ਲੈ ਗਏ। ਲੁਟੇਰਿਆਂ ਨੇ ਠੇਕੇ ਦੇ ਕਰਿੰਦੇ ਤੋਂ ਆ ਕੇ ਰਾਤੀਂ 2 ਵਜੇ ਦੇ ਕਰੀਬ ਆਵਾਜ਼ ਲਗਾ ਕੇ ਸ਼ਰਾਬ ਦੀ ਬੋਤਲ ਦੇਣ ਦੀ ਮੰਗ ਕੀਤੀ। ਕਰਿੰਦੇ ਨੇ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਲੁਟੇਰਿਆਂ ਨੇ ਠੇਕੇ ਦਾ ਸ਼ਟਰ ਸੱਬਲ ਨਾਲ ਭੰਨ ਕੇ ਉਪਰ ਚੁੱਕ ਲਿਆ ਅਤੇ ਜਾਲੀ ਵਿਚ ਦੀ ਰਿਵਾਲਵਰ ਕਰਿੰਦੇ ਦੀ ਕੰਨਪੱਟੀ 'ਤੇ ਰੱਖ ਦਿੱਤੀ ਅਤੇ ਜਾਲੀ ਦਾ ਗੇਟ ਖੋਲ੍ਹਣ ਲਈ ਕਿਹਾ। ਡਰਦੇ ਕਰਿੰਦੇ ਨੇ ਜਾਲੀ ਦਾ ਗੇਟ ਖੋਲ੍ਹ ਦਿੱਤਾ। ਕਰਿੰਦੇ ਨੇ ਕਿਹਾ ਕਿ ਤਿੰਨ ਲੁਟੇਰੇ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਉਨ੍ਹਾਂ ਨੇ ਮੇਰੇ ਹੱਥ ਪੈਰ ਬੰਨ੍ਹ ਦਿੱਤੇ ਅਤੇ ਮੈਨੂੰ ਸ਼ਰਾਬ ਦੇ ਗੋਦਾਮ 'ਚ ਬੰਦ ਕਰ ਦਿੱਤਾ ਅਤੇ ਸ਼ਰਾਬ ਦੀਆਂ ਪੇਟੀਆਂ ਚੁੱਕ ਕੇ ਲੈ ਗਏ। ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਸ਼ਰਾਬ ਕਿਸ ਵਹੀਕਲ 'ਤੇ ਲੈ ਕੇ ਗਏ।
ਸਾਰੀ ਰਾਤ ਕਰਿੰਦਾ ਗੋਦਾਮ ਦੇ ਅੰਦਰ ਹੀ ਬੰਨਿਆ ਰਿਹਾ
ਜਾਣਕਾਰੀ ਦਿੰਦਿਆਂ ਸ਼ਰਾਬ ਦੇ ਠੇਕੇਦਾਰ ਜਾਵੇਦ ਖਾਨ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਇਸ ਰੋਡ 'ਤੇ ਬਣ ਰਹੇ ਪੁਲ ਦੀ ਲੇਬਰ ਜੋ ਕਿ ਸਾਡੇ ਠੇਕੇ ਦੇ ਨਜ਼ਦੀਕ ਹੀ ਰਹਿੰਦੀ ਹੈ ਜਦੋਂ ਉਹ ਪਾਣੀ ਭਰਨ ਲਈ ਸ਼ਰਾਬ ਦੇ ਠੇਕੇ ਨਜ਼ਦੀਕ ਆਈ ਤਾਂ ਉਨ੍ਹਾਂ ਨੇ ਠੇਕੇ ਦਾ ਸ਼ਟਰ ਖੁੱਲ੍ਹਾ ਹੋਣ 'ਤੇ ਕਰਿੰਦੇ ਨੂੰ ਆਵਾਜ਼ ਮਾਰੀ ਤਾਂ ਉਨ੍ਹਾਂ ਨੇ ਕਰਿੰਦੇ ਦੀ ਆਵਾਜ਼ ਸੁਣੀ ਤੇ ਇਸ ਗੱਲ ਦਾ ਤਾ ਲੱਗਾ। ਲੇਬਰ ਨੇ ਜਾ ਕੇ ਕਰਿੰਦੇ ਨੂੰ ਅੰਦਰੋਂ ਖੋਲ੍ਹਿਆ। ਜਾਂਦੇ ਹੋਏ ਲੁਟੇਰੇ ਕਰਿੰਦੇ ਦਾ ਮੋਬਾਇਲ ਵੀ ਆਪਣੇ ਨਾਲ ਲੈ ਗਏ ਸਨ।
ਲੁਟੇਰਿਆਂ ਨੂੰ ਫੜਨ ਲਈ ਲਗਾਈਆਂ ਟੀਮਾਂ : ਡੀ.ਐਸ.ਪੀ.
ਜਦੋਂ ਇਸ ਸਬੰਧ 'ਚ ਰਾਜੇਸ਼ ਕੁਮਾਰ ਛਿੱਬਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰਕੇ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੂੰ ਸੂਚਨਾ ਮਿਲੀ ਹੈ ਕਿ ਇਸ ਤਰ੍ਹਾਂ ਦੀ ਵਾਰਦਾਤ ਲੁਟੇਰਿਆਂ ਨੇ ਪਟਿਆਲਾ ਜ਼ਿਲਾ ਸਾਈਡ ਵੀ ਕੀਤੀ ਹੈ। ਪੁਲਸ ਟੀਮਾਂ ਲੁਟੇਰਿਆਂ ਨੂੰ ਲੱਭਣ ਲਈ ਲਗਾ ਦਿੱਤੀਆਂ ਗਈਆਂ ਹਨ। ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਲੁਧਿਆਣਾ ਦੇ ਗਿੱਲ ਰੋਡ ਨੇੜੇ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
NEXT STORY