ਲੁਧਿਆਣਾ (ਰਾਮ) : ਸ਼ਨੀਵਾਰ ਸਵੇਰੇ ਮੋਤੀ ਨਗਰ ਥਾਣਾ ਖੇਤਰ ’ਚ ਇਕ ਨੌਜਵਾਨ ਨੂੰ ਲੁੱਟ ਲਿਆ। ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ 3 ਅਣਪਛਾਤੇ ਸ਼ੱਕੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਆਦਿੱਤਿਆ ਗੁਪਤਾ ਪੁੱਤਰ ਹਨੀ ਗੁਪਤਾ, ਵਾਸੀ ਮਕਾਨ ਨੰ. 149, ਸ਼ਿਵ ਸ਼ਕਤੀ ਐਨਕਲੇਵ, ਕਰਮਸਰ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ਨੀਵਾਰ ਸਵੇਰੇ 5.30 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ’ਤੇ ਕੰਮ ’ਤੇ ਜਾ ਰਿਹਾ ਸੀ। ਜਦੋਂ ਉਹ ਮੋਹਨਦੇਈ ਹਸਪਤਾਲ ਨੇੜੇ ਪੁਲ ’ਤੇ ਪਹੁੰਚਿਆ ਤਾਂ ਇਕ ਹੋਰ ਮੋਟਰਸਾਈਕਲ ’ਤੇ ਸਵਾਰ 3 ਨੌਜਵਾਨ ਪਿੱਛੋਂ ਉਸ ਕੋਲ ਆਏ।
ਇਹ ਵੀ ਪੜ੍ਹੋ : ਟੈਕਸਟਾਈਲ ਰੰਗਾਈ ਫੈਕਟਰੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ
ਉਨ੍ਹਾਂ ਨੇ ਆਪਣਾ ਮੋਟਰਸਾਈਕਲ ਉਸ ਦੇ ਮੋਟਰਸਾਈਕਲ ਨਾਲ ਖੜ੍ਹਾ ਕੀਤਾ ਅਤੇ ਅਚਾਨਕ ਉਸ ਦੀ ਚਾਬੀਆਂ ਖੋਹ ਲਈਆਂ, ਜਿਸ ਕਾਰਨ ਗੱਡੀ ਰੁਕ ਗਈ। ਫਿਰ ਤਿੰਨਾਂ ਦੋਸ਼ੀਆਂ ਨੇ ਉਸ ’ਤੇ ਹਮਲਾ ਕੀਤਾ ਅਤੇ ਉਸ ਨੂੰ ਦੰਦਾਂ ਨਾਲ ਜ਼ਖਮੀ ਕਰ ਦਿੱਤਾ। ਪੀੜਤ ਅਨੁਸਾਰ, ਬਦਮਾਸ਼ ਉਸ ਦਾ ਆਈਫੋਨ-14, ਇਕ ਪਾਵਰ ਬੈਂਕ ਅਤੇ ਲਗਭਗ 2,000 ਰੁਪਏ ਨਕਦੀ ਖੋਹ ਕੇ ਆਪਣੇ ਮੋਟਰਸਾਈਕਲ ’ਤੇ ਭੱਜ ਗਏ। ਘਟਨਾ ਤੋਂ ਬਾਅਦ ਜ਼ਖਮੀ ਆਦਿੱਤਿਆ ਗੁਪਤਾ ਨੂੰ ਇਲਾਜ ਲਈ ਨਿਊ ਲਾਈਫ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ ’ਤੇ ਮੋਤੀ ਨਗਰ ਪੁਲਸ ਮੌਕੇ ’ਤੇ ਪਹੁੰਚੀ ਅਤੇ ਪੀੜਤ ਦੇ ਬਿਆਨ ’ਤੇ ਅਣਪਛਾਤੇ ਸ਼ੱਕੀਆਂ ਵਿਰੁੱਧ ਲੁੱਟ ਦਾ ਮਾਮਲਾ ਦਰਜ ਕੀਤਾ। ਪੁਲਸ ਇਸ ਸਮੇਂ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਸ਼ੱਕੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਬੇਟੇ ਦੀਆਂ ਅੱਖਾਂ ਸਾਹਮਣੇ ਹੋਇਆ ਹਾਦਸਾ
NEXT STORY