ਲੁਧਿਆਣਾ (ਮੁਕੇਸ਼) : ਲੁਟੇਰਿਆਂ ਦਾ ਦਾਅ ਉਨ੍ਹਾਂ ’ਤੇ ਹੀ ਓਸ ਸਮੇਂ ਭਾਰੀ ਪੈ ਗਿਆ, ਜਦੋਂ ਸੈਰ ਕਰ ਰਹੇ ਵਿਅਕਤੀ ਨੂੰ ਲੁੱਟਣ ਆਏ ਲੁਟੇਰਿਆਂ ਦੇ ਉੱਪਰ ਲੋਕ ਭਾਰੀ ਪੈ ਗਏ। ਅਚਾਨਕ ਹੋਏ ਹਮਲੇ ਕਾਰਨ ਘਬਰਾਏ ਲੁਟੇਰੇ ਮੋਟਸਾਈਕਲ, ਮੋਬਾਇਲ ਤੇ ਡਾਟ ਛੱਡ ਕੇ ਮੌਕੇ ਤੋਂ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ। ਭਾਜਪਾ ਨੇਤਾ ਸਤਬੀਰ ਅਗਰਵਾਲ ਦਿਨੇਸ਼ ਜੈਨ, ਰੋਹਿਤ ਗੁਪਤਾ ਹੋਰਾਂ ਕਿਹਾ ਕਿ ਉਹ ਸਾਈਕਲਿੰਗ ਕਰਦੇ ਹੋਏ ਜਦੋਂ ਚੰਡੀਗੜ੍ਹ ਰੋਡ ਨੇੜੇ ਡਬਲ ਰੋਡ ਤੋਂ ਗੁਜ਼ਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਸੈਰ ਕਰ ਰਹੇ ਇਕ ਵਿਅਕਤੀ ਨੂੰ ਲੁਟੇਰਾ ਹਥਿਆਰ ਦੀ ਨੋਕ ’ਤੇ ਡਰਾ-ਧਮਕਾ ਕੇ ਲੁੱਟ ਰਿਹਾ ਸੀ। ਉਨ੍ਹਾਂ ਉਸ ਨੂੰ ਲਲਕਾਰਿਆ ਤਾਂ ਲੁਟੇਰੇ ਨੇ ਡਾਟ ਉਨ੍ਹਾਂ ਵੱਲ ਘੁੰਮਾਉਂਦਿਆਂ ਪਰ੍ਹੇ ਰਹਿਣ ਨੂੰ ਕਿਹਾ ਪਰ ਉਹ ਲੋਕ ਡਰੇ ਨਹੀਂ। ਇਸ ਦੌਰਾਨ ਸੈਰ ਕਰਨ ਆਏ ਵਿਅਕਤੀ ਨੇ ਲੁਟੇਰੇ ਨੂੰ ਧੱਕਾ ਮਾਰ ਦਿੱਤਾ, ਜਿਸ ਕਾਰਨ ਉਸ ਦਾ ਬੈਲੈਂਸ ਵਿਗੜ ਗਿਆ ਤੇ ਉਹ ਵਿਅਕਤੀ ਉਨ੍ਹਾਂ ਵੱਲ ਆਇਆ। ਇਸ ਦੌਰਾਨ ਲੁਟੇਰੇ ਨੇ ਉਸ ਦੀ ਜੇਬ ਤੋਂ ਕਰੀਬ 2 ਹਜ਼ਾਰ ਦੀ ਨਕਦੀ ਕੱਢ ਲਈ ਲੁਟੇਰੇ ਦੇ 2 ਹੋਰ ਸਾਥੀ ਜੋ ਕਿ ਮੋਟਰਸਾਈਕਲ ’ਤੇ ਸਵਾਰ ਸਨ ਮੂਹਰੇ ਆ ਗਏ, ਜਿਨ੍ਹਾਂ ’ਚੋਂ ਇਕ ਨੇ ਰਿਵਾਲਵਰ ਕੱਢ ਲਿਆ ਤੇ ਉਨ੍ਹਾਂ ਵੱਲ ਲਹਿਰਾਉਂਦੇ ਹੋਏ ਡਰਾਉਣ ਲੱਗਾ।
ਇਹ ਵੀ ਪੜ੍ਹੋ : ਮਾਮਲਾ ਫੰਡ ਦੀ ਬਰਬਾਦੀ ਰੋਕਣ ਦਾ : ਵਿਕਾਸ ਕਾਰਜਾਂ ਦੀ ਚੈਕਿੰਗ ਲਈ ਫਿਰ ਤੋਂ ਫੀਲਡ ’ਚ ਉਤਰੇ ਜ਼ੋਨਲ ਕਮਿਸ਼ਨਰ
ਰਿਵਾਲਵਰ ਦੀ ਪ੍ਰਵਾਹ ਕੀਤੇ ਬਿਨਾਂ ਭਾਜਪਾ ਨੇਤਾ ਸਤਬੀਰ ਅਗਰਵਾਲ ਲੁਟੇਰਿਆਂ ਨਾਲ ਭਿੜ ਗਏ। ਉਨ੍ਹਾਂ ਨੂੰ ਦੇਖ ਬਾਕੀ ਸੈਰ ਕਰ ਰਹੇ ਲੋਕ ਵੀ ਲੁਟੇਰਿਆਂ ਉੱਪਰ ਟੁੱਟ ਪਏ, ਜਿਸ ਕਾਰਨ ਲੁਟੇਰੇ ਘਬਰਾ ਗਏ ਤੇ ਆਪਣਾ ਮੋਟਸਾਈਕਲ, ਮੋਬਾਇਲ ਤੇ ਡਾਟ ਛੱਡ ਕੇ ਫ਼ਰਾਰ ਹੋ ਗਏ। ਸਮਾਜ ਸੇਵੀ ਜਤਿੰਦਰ ਗੋਰੀਆ ਨੇ ਕਿਹਾ ਕਿ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਪੁਲਸ ਦਾ ਜ਼ਰਾ ਵੀ ਡਰ ਨਹੀਂ ਹੈ, ਜੋ ਕਿ ਦਿਨ-ਦਿਹਾੜੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਡਰਦੇ ਨਹੀਂ। ਇਹੋ ਜਿਹੇ ’ਚ ਜਨਤਾ ਦਾ ਪੁਲਸ ਤੋਂ ਵਿਸ਼ਵਾਸ ਉੱਠ ਜਾਏਗਾ। ਪੁਲਸ ਕਮਿਸ਼ਨਰ ਨੂੰ ਇਸ ਪਾਸੇ ਠੋਸ ਕਦਮ ਚੁੱਕਣ ਦੀ ਲੋੜ ਹੈ।
ਇਹ ਵੀ ਪੜ੍ਹੋ : ਨਹੀਂ ਸੇਫ ਲੁਧਿਆਣਵੀ : ਸ਼ਹਿਰ ’ਚ ਸਨੈਚਰਾਂ ਦੀ ਦਹਿਸ਼ਤ, ਰੋਜ਼ਾਨਾ 3 FIR ਦਰਜ, ਇਸ ਤੋਂ ਕਿਤੇ ਵੱਧ ਹਨ ਸ਼ਿਕਾਇਤਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਗੋਲਡੀ ਬਰਾੜ ਗੈਂਗ ਦੇ ਗੈਂਗਸਟਰਾਂ ਤੇ ਪੁਲਸ ਵਿਚਾਲੇ ਜ਼ਬਰਦਸਤ ਝੜਪ, ਆਹਮੋ-ਸਾਹਮਣੇ ਚੱਲੀਆਂ ਗੋਲ਼ੀਆਂ
NEXT STORY