ਮੋਗਾ (ਆਜ਼ਾਦ) : ਦਿਨ-ਦਿਹਾੜੇ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਇਕ ਪ੍ਰਾਈਵੇਟ ਏਜੰਸੀ ਦੇ ਕੈਸ਼ੀਅਰ ਕੋਲੋਂ 4.90 ਲੱਖ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀ. ਐੱਸ. ਪੀ. ਸਿਟੀ ਦਮਨਵੀਰ ਸਿੰਘ ਨੇ ਦੱਸਿਆ ਕਿ ਧਵਨ ਪੈਲੇਸ ਦੇ ਪਿਛਲੇ ਪਾਸੇ ਸਥਿਤ ਦਿੱਲੀ ਕਾਲੋਨੀ 'ਚ ਸੀ. ਐੱਮ. ਐਸੋਸੀਏਟ ਪ੍ਰਾਈਵੇਟ ਏਜੰਸੀ ਹੈ, ਜੋ ਕਈ ਕੰਪਨੀਆਂ ਦੇ ਹੋਲਸੇਲ ਡਿਸਟੀਬਿਊਟਰ ਹਨ।
ਅੱਜ ਦੁਪਹਿਰ ਸਮੇਂ ਜਦੋਂ ਕੰਪਨੀ ਦਾ ਕੈਸ਼ੀਅਰ ਅੰਕੁਸ਼ ਵਾਸੀ ਮੋਗਾ ਮੋਟਰਸਾਈਕਲ ’ਤੇ ਬੈਂਕ ’ਚ ਕੈਸ਼ ਜਮ੍ਹਾ ਕਰਵਾਉਣ ਜਾ ਰਿਹਾ ਸੀ, ਜਿਸ ਕੋਲ 4.90 ਲੱਖ ਰੁਪਏ ਦੱਸੇ ਗਏ ਹਨ, ਜਦੋਂ ਉਹ ਦਮਨ ਸਿੰਘ ਗਿੱਲ ਰੋਡ ਮੋਗਾ ’ਤੇ ਪੁੱਜਾ ਤਾਂ 2 ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਧੱਕਾ ਮਾਰਿਆ, ਜਿਸ ਨਾਲ ਉਹ ਮੋਟਰਸਾਈਕਲ ਸਮੇਤ ਡਿੱਗ ਪਿਆ ਤੇ ਲੁਟੇਰੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਥਾਣਾ ਸਿਟੀ ਮੋਗਾ ਵੱਲੋਂ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ ਚੋਰ ਲੱਖਾਂ ਦਾ ਕੈਸ਼ ਚੋਰੀ ਕਰ ਹੋਇਆ ਰਫੂਚੱਕਰ, ਮਿੰਟਾਂ 'ਚ ਦਿੱਤਾ ਵਾਰਦਾਤ ਨੂੰ ਅੰਜਾਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੈਟਰੋਲ ਪੰਪ 'ਤੇ ਚੋਰ ਲੱਖਾਂ ਦਾ ਕੈਸ਼ ਚੋਰੀ ਕਰ ਹੋਇਆ ਰਫੂਚੱਕਰ, ਮਿੰਟਾਂ 'ਚ ਦਿੱਤਾ ਵਾਰਦਾਤ ਨੂੰ ਅੰਜਾਮ
NEXT STORY